ਭਾਰਤੀ ਪੈਰਾ ਬੈਡਮਿੰਟਨ ਖਿਡਾਰਨ ਮਨੀਸ਼ਾ ਨੇ ਜਾਪਾਨ ਦੀ ਮਾਮੀਕੋ ਨੂੰ ਹਰਾ ਕੇ ਸੈਮੀਫਾਈਨਲ ‘ਚ ਬਣਾਈ ਜਗ੍ਹਾ

0
142

ਪੈਰਿਸ : ਭਾਰਤੀ ਪੈਰਾ ਬੈਡਮਿੰਟਨ ਖਿਡਾਰਨ ਮਨੀਸ਼ਾ ਰਾਮਦਾਸ (Indian Para Badminton player Manisha Ramdas) ਨੇ ਐਤਵਾਰ ਨੂੰ ਯਾਨੀ ਅੱਜ ਪੈਰਿਸ ਪੈਰਾਲੰਪਿਕਸ 2024 ਦੇ ਮਹਿਲਾ ਸਿੰਗਲਜ਼ SU5 QF ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਦੀ ਮਾਮੀਕੋ ਟੋਯੋਦਾ ਨੂੰ 2-0 ਨਾਲ ਹਰਾ ਦਿੱਤਾ। ਇਸ ਨਾਲ ਉਨ੍ਹਾਂ ਨੇ ਇਸ ਮੁਕਾਬਲੇ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ।

ਅੱਜ ਇੱਥੇ ਮਨੀਸ਼ਾ ਨੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਜਾਪਾਨੀ ਖਿਡਾਰਨ ਨੂੰ 21-13, 21-16 ਨਾਲ ਹਰਾਇਆ। ਇਸ ਤੋਂ ਪਹਿਲਾਂ ਮਨਦੀਪ ਕੌਰ SL3 ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਨਾਈਜੀਰੀਆ ਦੀ ਮਰੀਅਮ ਬੋਲਾਜੀ ਤੋਂ ਸਿੱਧੇ ਸੈੱਟਾਂ ਵਿੱਚ 8-21, 9-21, 2-0 ਨਾਲ ਹਾਰ ਗਈ।

ਮਨਦੀਪ ਕੌਰ ਨੇ ਆਖ਼ਰੀ ਅੱਠ ਤੋਂ ਪਹਿਲਾਂ ਗਰੁੱਪ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇੱਕ ਹੋਰ ਮੈਚ ਵਿੱਚ ਪਲਕ ਕੋਹਲੀ SL4 ਕੁਆਰਟਰ ਫਾਈਨਲ ਵਿੱਚ ਇੰਡੋਨੇਸ਼ੀਆ ਦੀ ਕੇ ਸਾਦੀਆਹ ਖ਼ਿਲਾਫ਼ 0-2, 19-21, 15-21 ਨਾਲ ਹਾਰ ਕੇ ਪੈਰਾਲੰਪਿਕ ਤੋਂ ਬਾਹਰ ਹੋ ਗਈ।

LEAVE A REPLY

Please enter your comment!
Please enter your name here