ਬਿਹਾਰ ਦੇ ਉੱਘੇ ਨੇਤਾ ਕੇਸੀ ਤਿਆਗੀ ਨੇ JDU ਦੇ ਰਾਸ਼ਟਰੀ ਬੁਲਾਰੇ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

0
112

ਪਟਨਾ: ਬਿਹਾਰ ਦੇ ਉੱਘੇ ਨੇਤਾ ਕੇਸੀ ਤਿਆਗੀ (Leader KC Tyagi) ਨੇ ਜੇ.ਡੀ.ਯੂ. ਦੇ ਰਾਸ਼ਟਰੀ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਪਿੱਛੇ ਨਿੱਜੀ ਕਾਰਨ ਦੱਸੇ ਜਾ ਰਹੇ ਹਨ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਾਲ ਹੀ ਵਿੱਚ ਦਿੱਤੇ ਗਏ ਬਿਆਨ ਤੋਂ ਜੇ.ਡੀ.ਯੂ. ਨਰਾਜ਼ ਚੱਲ ਰਹੀ ਸੀ।

ਉਹ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਬਿਆਨ ਦੇ ਰਹੇ ਸਨ। ਹੁਣ ਉਨ੍ਹਾਂ ਦੀ ਥਾਂ ਰਾਜੀਵ ਰੰਜਨ ਪ੍ਰਸਾਦ ਨੂੰ ਜੇ.ਡੀ.ਯੂ. ਦਾ ਕੌਮੀ ਬੁਲਾਰਾ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੇ.ਸੀ ਤਿਆਗੀ ਦਾ ਜੇ.ਡੀ.ਯੂ. ਵਿੱਚ ਵੱਡਾ ਕੱਦ ਹੈ ਅਤੇ ਉਹ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਸਨ। ਉਹ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਰੀਬੀ ਅਤੇ ਭਰੋਸੇਮੰਦ ਆਗੂ ਹਨ।

LEAVE A REPLY

Please enter your comment!
Please enter your name here