Home Canada ਦੁਰਲੱਭ ਬਿਮਾਰੀ ਨਾਲ ਜੂਝ ਰਹੇ 3 ਸਾਲਾ ਗੁਰਮੋਹ ਦੀ ਮਦਦ ਲਈ 13...

ਦੁਰਲੱਭ ਬਿਮਾਰੀ ਨਾਲ ਜੂਝ ਰਹੇ 3 ਸਾਲਾ ਗੁਰਮੋਹ ਦੀ ਮਦਦ ਲਈ 13 ਜੂਨ ਨੂੰ ਵਿਸ਼ੇਸ਼ ਫੰਡਰੇਜ਼ਰ

0

ਸਰੀ, ਬੀ.ਸੀ. (ਰਵਿ ਕਾਂਤ ਸ਼ਰਮਾ) 8 ਜੂਨ 2026 –ਸਰੀ, ਵਿਖੇ ਇੱਕ ਦੁਰਲੱਭ ਅਤੇ ਗੰਭੀਰ ਨਿਊਰੋਡੀਜਨਰੇਟਿਵ ਬਿਮਾਰੀ ਨਾਲ ਜੂਝ ਰਹੇ 3 ਸਾਲਾ ਗੁਰਮੋਹ ਦੀ ਜ਼ਿੰਦਗੀ ਬਚਾਉਣ ਲਈ 13 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ Sukhi Bath Motors, Fraser Highway, Surrey B,C Canada ਵਿਖੇ ਵਿਸ਼ੇਸ਼ ਫੰਡਰੇਜ਼ਿੰਗ  ਦਾ ਆਯੋਜਨ ਕੀਤਾ ਜਾ ਰਿਹਾ ਹੈ। https://www.youtube.com/watch?v=tYXpBrNRVzsਇਸ ਮੌਕੇ ਗੁਰਮੋਹ, ਉਸਦੇ ਮਾਤਾ-ਪਿਤਾ ਸਟਾਲਿਨ ਗਿੱਲ ਅਤੇ ਨਵਪ੍ਰੀਤ ਗਿੱਲ ਖੁਦ ਹਾਜ਼ਰ ਰਹਿਣਗੇ ਅਤੇ ਲੋਕਾਂ ਨਾਲ ਆਪਣੀ ਭਾਵੁਕ ਕਹਾਣੀ ਸਾਂਝੀ ਕਰਨਗੇ। ਗੁਰਮੋਹ ਕੈਨੇਡਾ ਵਿੱਚ ਇਸ ਦੁਰਲੱਭ ਅਤੇ ਪ੍ਰਗਤੀਸ਼ੀਲ ਬਿਮਾਰੀ ਦਾ ਇਕੱਲਾ ਜਾਣਿਆ ਮਰੀਜ਼ ਹੈ। ਡਾਕਟਰਾਂ ਅਨੁਸਾਰ ਗੁਰਮੋਹ ਦੀ ਜ਼ਿੰਦਗੀ ਬਚਾਉਣ ਲਈ ਵਿਅਕਤੀਗਤ ਜੈਨ ਥੈਰੇਪੀ (Personalized Gene Therapy) ਤਿਆਰ ਕਰਨੀ ਲਾਜ਼ਮੀ ਹੈ, ਜਿਸ ਲਈ ਲਗਭਗ 2.7 ਮਿਲੀਅਨ ਡਾਲਰ ਦੀ ਲੋੜ ਹੈ। ਇਸ ਇਲਾਜ ਨਾਲ ਗੁਰਮੋਹ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਸਕਦੀ ਹੈ।ਆਯੋਜਕਾਂ ਵੱਲੋਂ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ਅਤੇ ਗੁਰਮੋਹ ਦੀ ਜ਼ਿੰਦਗੀ ਬਚਾਉਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਬਣਨ। ਵਧੇਰੇ ਜਾਣਕਾਰੀ ਲਈ 604-580-1000 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version