Home Canada ਗੁਰਦੁਆਰਾ ਸੁਖ ਸਾਗਰ ਤੋਂ 28 ਜੂਨ ਨੂੰ ਨਗਰ ਕੀਰਤਨ, ਤਿਆਰੀਆਂ ਮੁਕੰਮਲ

ਗੁਰਦੁਆਰਾ ਸੁਖ ਸਾਗਰ ਤੋਂ 28 ਜੂਨ ਨੂੰ ਨਗਰ ਕੀਰਤਨ, ਤਿਆਰੀਆਂ ਮੁਕੰਮਲ

0

ਵੈਨਕੂਵਰ, ਜੂਨ (ਰਵੀ ਕਾਂਤ ਸ਼ਰਮਾ): ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 28 ਜੂਨ ਨੂੰ ਗੁਰਦੁਆਰਾ ਸੁਖ ਸਾਗਰ, ਨਿਊ ਵੈਸਟਮਿਨਸਟਰ ਤੋਂ ਆਰੰਭ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਅਠਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਦੀ ਆਰੰਭਤਾ ਸਵੇਰੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਹੇਠ ਕੀਤੀ ਜਾਵੇਗੀ।

ਉਨ੍ਹਾਂ ਅਨੁਸਾਰ ਨਗਰ ਕੀਰਤਨ ਨਿਰਧਾਰਤ ਰੂਟਾਂ ਤੋਂ ਹੁੰਦਾ ਹੋਇਆ ਕਵੀਨਸਬਰੋਅ ਪਾਰਕ ਵਿੱਚ ਪਹੁੰਚੇਗਾ, ਜਿੱਥੇ ਧਾਰਮਿਕ ਸਟੇਜਾਂ ਸਜਾਈਆਂ ਜਾਣਗੀਆਂ। ਇੱਥੇ ਵੱਖ-ਵੱਖ ਧਾਰਮਿਕ ਬੁਲਾਰੇ, ਢਾਡੀ ਜਥੇ, ਕਵੀਸ਼ਰ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ।

ਸੰਗਤਾਂ ਦੀ ਸਹੂਲਤ ਲਈ ਵਿਸ਼ਾਲ ਪੱਧਰ ‘ਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਸ਼ਾਮ ਨੂੰ ਇਹ ਨਗਰ ਕੀਰਤਨ ਵਾਪਸ ਗੁਰਦੁਆਰਾ ਸੁਖ ਸਾਗਰ ਵਿਖੇ ਸਮਾਪਤ ਹੋਵੇਗਾ।

ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸਮੂਹ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਸੰਗਤਾਂ ਵਿੱਚ ਇਸ ਧਾਰਮਿਕ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version