Home Uncategorized ਗੁਰਦੁਆਰਾ ਗੁਰੂ ਨਾਨਕ ਸਿੱਖ ਐਸੋਸੀਏਸ਼ਨ ਵਰਦਨ ਵਿਖੇ ਧੰਨ ਧੰਨ ਸੰਤ ਬਾਬਾ ਪ੍ਰੇਮ...

ਗੁਰਦੁਆਰਾ ਗੁਰੂ ਨਾਨਕ ਸਿੱਖ ਐਸੋਸੀਏਸ਼ਨ ਵਰਦਨ ਵਿਖੇ ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ 76 ਵੀ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ।

0

ਕੈਨੇਡਾ ( ਮਨਿੰਦਰ) ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਤੇ ਉਪਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਾਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਸ਼ਰਧਾ ਤੇ ਸਿੱਖੀ ਦੇ ਮੁਜੱਸਮੇ ,ਮਹਾਨ ਸਮਾਜ ਸੁਧਾਰਕ, ਰਾਜਨੀਤਿਕ ਤੇ ਧਾਰਮਿਕ ਆਗੂ, ਸਾਬਕਾ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ੍ਰੀ ਅੰਮ੍ਰਿਤਸਰ ਸਾਹਿਬ, ਬ੍ਰਹਮਲੀਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਜਿਹਨਾਂ ਦੀ 76ਵੀਂ ਬਰਸੀ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਵਿਸ਼ਵ ਭਰ ਵਿੱਚ ਮਨਾਈ ਜਾ ਰਹੀ ਹੈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਸ਼ਹੀਦੀ ਦਿਹਾੜੇ ਤੇ ਜੂਨ 84 ਘੱਲੂਘਾਰੇ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਗੁਰੂ ਨਾਨਕ ਸਿੱਖ ਐਸੋਸੀਏਸ਼ਨ ਵਰਦਨ ਵਿਖੇ ਮਹਾਨ ਗੁਰਮਤਿ ਸਮਾਗਮ , ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਕਨੇਡਾ ਮੌਂਟਰੀਅਲ ਅਤੇ ਆਸ ਪਾਸ ਦੀਆਂ ਸੰਗਤਾਂ ਦਾ ਵੱਡਾ ਇਕੱਠ ਇਸ ਸਮਾਗਮ ਵਿੱਚ ਦੇਖਣ ਨੂੰ ਮਿਲਿਆ ਸਮਾਗਮ ਵਿੱਚ ਭਾਈ ਸਾਹਿਬ ਅਨੰਤਵੀਰ ਸਿੰਘ ਐਲੇ ਯੂਐਸਏ ਵਾਲਿਆਂ ਅਤੇ ਭਾਈ ਜਸਵੀਰ ਸਿੰਘ ਮੋਂਟਰੀਅਲ ਵਾਲੇ ਨੇ ਗੁਰਬਾਣੀ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਗੁਰਮਤ ਸਮਾਗਮ ਵਿੱਚ ਗੁਰਬਾਣੀ ਕੀਰਤਨ, ਢਾਡੀ ਵਾਰਾਂ, ਇਤਿਹਾਸਕ ਕਥਾ ਵਿਚਾਰ ਨੇ ਕਥਾ ਕਰ ਸੰਗਤਾਂ ਨੂੰ ਗੁਰਬਾਣੀ ਰੰਗ ਵਿੱਚ ਰੰਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਵਿੱਚ ਆਇਆਂ ਸਮੂਹ ਸੰਗਤਾਂ ਨੂੰ ਜੀ ਆਇਆ ਆਖਿਆ ਧੰਨਵਾਦ ਕੀਤਾ ਅਤੇ ਸੰਗਤਾਂ ਵੱਲੋਂ ਕਈ ਪ੍ਰਕਾਰ ਦੇ ਸਟਾਲ ਕਿ ਗੁਰੂ ਕੇ ਅਟੁੱਟ ਲੰਗਰ ਦੀ ਸੇਵਾ ਕੀਤੀ

NO COMMENTS

LEAVE A REPLY

Please enter your comment!
Please enter your name here

Exit mobile version