Home ਮਨੋਰੰਜਨ ਅੱਜ ਕੋਲਕਾਤਾ ‘ਚ ਮਰਹੂਮ ਅਦਾਕਾਰਾ ਸ਼੍ਰੀਲਾ ਮਜੂਮਦਾਰ ਦਾ ਹੋਵੇਗਾ ਅੰਤਿਮ ਸਸਕਾਰ

ਅੱਜ ਕੋਲਕਾਤਾ ‘ਚ ਮਰਹੂਮ ਅਦਾਕਾਰਾ ਸ਼੍ਰੀਲਾ ਮਜੂਮਦਾਰ ਦਾ ਹੋਵੇਗਾ ਅੰਤਿਮ ਸਸਕਾਰ

0

ਮੁੰਬਈ : ਮਨੋਰੰਜਨ ਜਗਤ ਤੋਂ ਹਰ ਰੋਜ਼ ਕੋਈ ਨਾ ਕੋਈ ਬੁਰੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਬੰਗਾਲੀ ਫਿਲਮਾਂ ਦੀ ਅਦਾਕਾਰਾ ਸ਼੍ਰੀਲਾ ਮਜੂਮਦਾਰ (Srila Majumdar) ਦਾ ਕੋਲਕਾਤਾ ਵਿੱਚ ਦਿਹਾਂਤ ਹੋ ਗਿਆ ਹੈ। ਅਭਿਨੇਤਰੀ ਪਿਛਲੇ ਤਿੰਨ ਸਾਲਾਂ ਤੋਂ ਅੰਡਕੋਸ਼ (ਅੋਵੇਰੀਅਨ) ਦੇ ਕੈਂਸਰ ਤੋਂ ਪੀੜਤ ਸੀ ਅਤੇ ਬੀਤੇ ਦਿਨ ਯਾਨੀ ਸ਼ਨੀਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਸ਼੍ਰੀਲਾ ਦੀ ਮੌਤ ਨਾਲ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।

65 ਸਾਲਾ ਸ੍ਰੀਲਾ ਦੀ ਮੌਤ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਪਤੀ ਐਸਐਨਐਮ ਆਬਦੀ ਨੇ ਕਿਹਾ ਕਿ ਉਹ ਪਿਛਲੇ ਸਾਲ ਨਵੰਬਰ ਵਿੱਚ ਬਿਮਾਰ ਹੋਏ ਸਨ। ਉਹ ਉਸ ਸਮੇਂ ਘਰ ਹੀ ਸਨ। ਸ਼੍ਰੀਲਾ ਨੂੰ 13 ਤੋਂ 20 ਜਨਵਰੀ ਤੱਕ ਟਾਟਾ ਮੈਡੀਕਲ ਕੈਂਸਰ ਸੈਂਟਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ 27 ਜਨਵਰੀ ਨੂੰ ਉਨ੍ਹਾਂ ਨੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਸ਼੍ਰੀਲਾ ਦਾ ਅੰਤਿਮ ਸਸਕਾਰ ਅੱਜ ਕੋਲਕਾਤਾ ‘ਚ ਕੀਤਾ ਜਾਵੇਗਾ।ਕੰਮ ਦੀ ਗੱਲ ਕਰੀਏ ਤਾਂ ਸ਼੍ਰੀਲਾ ਨੇ 16 ਸਾਲ ਦੀ ਉਮਰ ‘ਚ ਫਿਲਮ ‘ਪਰਸ਼ੂਰਾਮ’ ਨਾਲ ਐਕਟਿੰਗ ਦੀ ਦੁਨੀਆ ‘ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਹ ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ, ਨਸੀਰੂਦੀਨ ਸ਼ਾਹ ਵਰਗੇ ਸਿਤਾਰਿਆਂ ਨਾਲ ਨਜ਼ਰ ਆਏ ਸਨ। ਸ਼੍ਰੀਲਾ ਨੂੰ ਆਖਰੀ ਵਾਰ ਕੌਸ਼ਿਕ ਗੰਗੋਪਾਧਿਆਏ ਦੀ ਫਿਲਮ ਪਾਲਨ ਵਿੱਚ ਦੇਖਿਆ ਗਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version