Home ਮਨੋਰੰਜਨ ਕਾਰਤਿਕ ਆਰੀਅਨ ਦੀ ‘ਚੰਦੂ ਚੈਂਪੀਅਨ’ ਫਿਲਮ ਦਾ ਫਰਸਟ ਲੁੱਕ ਆਇਆ ਸਾਹਮਣੇ

ਕਾਰਤਿਕ ਆਰੀਅਨ ਦੀ ‘ਚੰਦੂ ਚੈਂਪੀਅਨ’ ਫਿਲਮ ਦਾ ਫਰਸਟ ਲੁੱਕ ਆਇਆ ਸਾਹਮਣੇ

0

ਨਵੀਂ ਦਿੱਲੀ : ਕਾਰਤਿਕ ਆਰੀਅਨ (Karthik Aryan) ਸਟਾਰਰ ਫਿਲਮ ‘ਚੰਦੂ ਚੈਂਪੀਅਨ’ (‘Chandu Champion’) ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਕਾਰਤਿਕ ਨੇ ਇਹ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਪੋਸਟਰ ਵਿੱਚ ਕਾਰਤਿਕ ਆਰੀਅਨ ਇੱਕ ਪਹਿਲਵਾਨ ਦੇ ਰੂਪ ਵਿੱਚ ਲੰਗੋਟੀ ਪਾਏ ਨਜ਼ਰ ਆ ਰਹੇ ਹਨ। ਕਾਰਤਿਕ ਫਰਸਟ ਲੁੱਕ ‘ਚ ਕਾਫੀ ਆਤਮਵਿਸ਼ਵਾਸ ਨਾਲ ਖੁੱਲ੍ਹ ਕੇ ਸਾਹਮਣੇ ਆਏ ਹਨ। ਉਨ੍ਹਾਂ ਨੂੰ ਇਸ ਲੁੱਕ ‘ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ। ਇਹ ਕਿਰਦਾਰ ਉਨ੍ਹਾਂ ਦੀਆਂ ਪਿਛਲੀਆਂ ਫ਼ਿਲਮਾਂ ਵਿੱਚ ਨਿਭਾਏ ਕਿਰਦਾਰ ਤੋਂ ਵੱਖਰਾ ਲੱਗਦਾ ਹੈ। ਸਾਜਿਦ ਨਾਡਿਆਡਵਾਲਾ ਅਤੇ ਕਬੀਰ ਖਾਨ ਦੁਆਰਾ ਮਿਲ ਕੇ ਬਣਾਈ ਗਈ ਚੰਦੂ ਚੈਂਪੀਅਨ, ਇਸ ਸਾਲ ਦੀਆਂ ਸਭ ਤੋਂ ਵੱਡੀਆਂ ਰਿਲੀਜ਼ ਹੋਣ ਵਾਲੀ ਫਿਲਮਾਂ ਵਿੱਚੋਂ ਇੱਕ ਹੈ।

ਕਾਰਤਿਕ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ – ਚੈਂਪੀਅਨ ਆ ਰਿਹਾ ਹੈ। ਮੈਂ ਇਸ ਪੋਸਟਰ ਨੂੰ ਸਾਂਝਾ ਕਰਨ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਮੇਰੇ ਕਰੀਅਰ ਦੀ ਸਭ ਤੋਂ ਚੁਣੌਤੀਪੂਰਨ ਅਤੇ ਖਾਸ ਫਿਲਮ ਦਾ ਪਹਿਲਾ ਪੋਸਟਰ ਹੈ।

ਕਾਰਤਿਕ ਨੂੰ ਇਸ ਲੁੱਕ ‘ਚ ਦੇਖ ਕੇ ਹੈਰਾਨੀ ਹੁੰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਉਹ ਅਸਾਧਾਰਨ ਪਰਫਾਰਮੈਂਸ ਦੇਣ ਜਾ ਰਿਹਾ ਹੈ। ‘ਚੰਦੂ ਚੈਂਪੀਅਨ’ 14 ਜੂਨ, 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ।

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਾਰਤਿਕ ‘ਚੰਦੂ ਚੈਂਪੀਅਨ’ ਦੀ ਡਬਿੰਗ ‘ਚ ਰੁੱਝੇ ਹੋਏ ਹਨ। ਕਾਰਤਿਕ ਜਲਦ ਹੀ ਇਸ ਫਿਲਮ ਦੀ ਪ੍ਰਮੋਸ਼ਨ ਸ਼ੁਰੂ ਕਰਨਗੇ।

ਕੀ ਹੋਵੇਗੀ ‘ਚੰਦੂ ਚੈਂਪੀਅਨ’ ਦੀ ਕਹਾਣੀ?

ਇਸ ਫਿਲਮ ਦੀ ਕਹਾਣੀ ਮੁਰਲੀਕਾਂਤ ਪੇਟਕਰ ਦੇ ਜੀਵਨ ‘ਤੇ ਆਧਾਰਿਤ ਹੈ। ਮੁਰਲੀਕਾਂਤ ਪੇਟਕਰ ਇੱਕ ਸੋਨ ਤਮਗਾ ਜੇਤੂ ਹੈ, ਜਿਸ ਨੇ 1970 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਫਿਰ 1972 ਵਿੱਚ ਜਰਮਨੀ ਵਿੱਚ ਹੋਈਆਂ ਪੈਰਾਲੰਪਿਕ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ।

ਕਾਰਤਿਕ ਆਰੀਅਨ ਦਾ ਵਰਕ ਫਰੰਟ

ਕਾਰਤਿਕ ਦੀ ਆਖਰੀ ਫਿਲਮ ‘ਸੱਤਪ੍ਰੇਮ ਕੀ ਕਥਾ’ ਰਿਲੀਜ਼ ਹੋਈ ਸੀ, ਜਿਸ ‘ਚ ਉਨ੍ਹਾਂ ਨੇ ਕਿਆਰਾ ਅਡਵਾਨੀ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ‘ਤੂੰ ਝੂਠੀ ਮੈਂ ਮਕਕਾਰ’ ‘ਚ ਕੈਮਿਓ ਕੀਤਾ ਸੀ। ਕਾਰਤਿਕ ਇਨ੍ਹੀਂ ਦਿਨੀਂ ਫਿਲਮ ‘ਭੂਲ ਭੁਲਾਇਆ 3’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫਿਲਮ ‘ਚ ਕਾਰਤਿਕ ਦੇ ਨਾਲ ਤ੍ਰਿਪਤੀ ਡਿਮਰੀ ਅਤੇ ਵਿਦਿਆ ਬਾਲਨ ਵੀ ਨਜ਼ਰ ਆਉਣਗੇ।

NO COMMENTS

LEAVE A REPLY

Please enter your comment!
Please enter your name here

Exit mobile version