Home Lifestyle ਜਾਣੋ ਕਾਰ ‘ਚ “Air Fresheners “ਲਗਾਉਣ ਦੇ ਫਾਇਦੇ

ਜਾਣੋ ਕਾਰ ‘ਚ “Air Fresheners “ਲਗਾਉਣ ਦੇ ਫਾਇਦੇ

0

ਲਾਈਫਸਟਾਈਲ ਨਿਊਜ਼: ਪਿਛਲੇ ਕੁਝ ਸਾਲਾਂ ਵਿੱਚ, ਕਾਰ ਏਅਰ ਫ੍ਰੇਸ਼ਨਰ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਅੱਜ ਕੱਲ੍ਹ ਕਾਰਾਂ ਲਈ AC ਵੈਂਟ ਪਰਫਿਊਮ, ਸਪਰੇਅ ਐਰੋਸੋਲ, ਬਲਾਕ, ਜੈੱਲ ਅਤੇ ਨਵੀਨਤਮ ਇਨੋਵੇਸ਼ਨ – ਐਰੋਮਾਕੌਲੋਜੀ-ਅਧਾਰਿਤ ਰੀਚਾਰਜਯੋਗ ਕਾਰ ਅਰੋਮਾ ਡਿਫਿਊਜ਼ਰ ਵਰਗੇ ਬਹੁਤ ਸਾਰੇ ਉਤਪਾਦ ਉਪਲਬਧ ਹਨ । ਖਾਸ ਤੌਰ ‘ਤੇ ਕਾਰ ਏਅਰ ਫਰੈਸ਼ਨਰ ਬਾਜ਼ਾਰ ‘ਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ। ਇਸਨੇ ਆਟੋਮੋਬਾਈਲ ਮਾਰਕੀਟ ਵਿੱਚ ਹੋਰ ਖੇਤਰਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਕੁਦਰਤ ਦੁਆਰਾ ਬਣਾਈ ਗਈ ਹਰ ਚੀਜ਼ ‘ਚ ਇੱਕ ਖਾਸ ਕਿਸਮ ਦੀ ਖੁਸ਼ਬੂ ਜਾਂ ਮਹਿਕ ਹੁੰਦੀ ਹੈ। ਮਨੁੱਖ ਖੁਸ਼ਬੂ ਜਾਣੋ ਕਾਰ ‘ਚ ਲਗਾਉਣ ਦੇ ਫਾਇਦੇਨੂੰ ਪਸ਼ੰਦ ਕਰਦਾ ਹੈ ਅਤੇ ਗੰਧ ਨੂੰ ਨਫ਼ਰਤ ਕਰਦਾ ਹੈ। ਖੁਸ਼ਬੂ ਜਾਂ ਗੰਧ ਦੀ ਪਛਾਣ ਤੁਹਾਡੀਆਂ ਇੰਦਰੀਆਂ ਕਰਦੀਆਂ ਹਨ। ਪਰਫਿਊਮ ਦਾ ਤੁਹਾਡੇ ਮੂਡ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਪਰਫਿਊਮ ਦੀ ਖੁਸ਼ਬੂ ਤੁਹਾਡੇ ਦਿਲ ਅਤੇ ਦਿਮਾਗ ਨੂੰ ਤਰੋ-ਤਾਜ਼ਾ ਕਰਦੀ ਹੈ, ਜਦੋਂ ਕਿ ਬਦਬੂ ਤੁਹਾਡੇ ਪੂਰੇ ਸਿਸਟਮ ਨੂੰ ਹਿਲਾ ਦਿੰਦੀ ਹੈ।

ਖੁਸ਼ਬੂ ਲਈ ਕਈ ਤਰ੍ਹਾਂ ਦੇ ਉਤਪਾਦ ਵਰਤੇ ਜਾਂਦੇ ਹਨ ਅਤੇ ਉਹ ਤੁਹਾਡੀ ਲੋੜ ਅਨੁਸਾਰ ਉਪਲਬਧ ਹੁੰਦੇ ਹਨ। ਕੱਪੜਿਆਂ ਲਈ ਵੱਖਰਾ, ਸਰੀਰ ਲਈ ਵੱਖਰਾ, ਘਰ ਲਈ ਵੱਖਰਾ ਅਤੇ ਕਾਰ ਲਈ ਵੱਖਰਾ। ਹੁਣ ਜਦੋਂ ਕਾਰ ‘ਚ ਪਰਫਿਊਮ ਰੱਖਣ ਦੀ ਗੱਲ ਆਉਂਦੀ ਹੈ,ਤਾਂ ਸਾਡੇ ਮਨ ‘ਚ ਸਵਾਲ ਆਉਂਦਾ ਹੈ ਕਿ ਕਾਰ ‘ਚ ਇਸਨੂੰ ਰੱਖਣ ਦਾ ਕੀ ਫਾਇਦਾ ਹੈ ? ਤਾਂ ਇਸ ਦਾ ਜਵਾਬ ਇਹ ਹੈ ਕਿ ਅੱਜਕੱਲ੍ਹ ਲੋਕ ਦਫ਼ਤਰ ਜਾਣ ਤੋਂ ਲੈ ਕੇ ਆਊਟਿੰਗ ਅਤੇ ਰੋਡ ਟ੍ਰਿਪ ਤੱਕ ਹਰ ਕੰਮ ਲਈ ਕਾਰਾਂ ਦੀ ਵਰਤੋਂ ਕਰ ਰਹੇ ਹਨ। ਉਹ ਦਿਨ ਦੇ ਕਈ ਘੰਟੇ ਕਾਰ ਵਿਚ ਬਿਤਾਓਦੇ ਹਨ । ਅਜਿਹੇ ‘ਚ ਜ਼ਰਾ ਸੋਚੋ, ਕੀ ਕਾਰ ‘ਚੋਂ ਆ ਰਹੀ ਬਦਬੂ ‘ਚ ਕੁਝ ਦੇਰ ਬੈਠਣਾ ਵੀ ਸੰਭਵ ਹੈ? ਆਓ ਜਾਣਦੇ ਹਾਂ ਕਾਰ ਏਅਰ ਫ੍ਰੈਸਨਰ ਦੀ ਖੋਜ ਕਰਨ ਦੇ ਪਿੱਛੇ ਵਿਗਿਆਨਕ ਕਾਰਨ ਕੀ ਹਨ

ਖੁਸ਼ਬੂ ਦਾ ਵਿਗਿਆਨਕ ਪ੍ਰਭਾਵ ਕੀ ਹੈ?
ਖੁਸ਼ਬੂ ਦੇ ਪਿੱਛੇ ਵਿਗਿਆਨ ਸੁਗੰਧ ਅਤੇ ਮੂਡ ਵਿਚਕਾਰ ਸਿੱਧਾ ਸਬੰਧ ਦਾ ਸੁਝਾਅ ਦਿੰਦਾ ਹੈ। ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਖੁਸ਼ਬੂ ਦਾ ਭਾਵਨਾਵਾਂ, ਤਣਾਅ ਦੇ ਪੱਧਰਾਂ ਅਤੇ ਦਿਮਾਗ ਦੇ ਕੰਮਕਾਜ ‘ਤੇ ਸਿੱਧਾ ਅਸਰ ਪੈਂਦਾ ਹੈ। ਕਿਉਂਕਿ ਲੋਕ ਸਫ਼ਰ ਕਰਦੇ ਸਮੇਂ ਬਹੁਤ ਸਾਰਾ ਸਮਾਂ ਆਪਣੀਆਂ ਕਾਰਾਂ ਵਿੱਚ ਬਿਤਾਉਂਦੇ ਹਨ । ਅਜਿਹੀ ਸਥਿਤੀ ਵਿੱਚ, ਕਾਰ ਵਿੱਚ ਰੱਖਿਆ ਫਰੈਸ਼ਨਰ ਜਾਂ ਪਰਫਿਊਮ ਤੁਹਾਡੀ ਮਾਨਸਿਕ ਸਿਹਤ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।

ਕਾਰ ਲਈ ਕਿਹੜਾ ਪਰਫਿਊਮ ਵਧੀਆ ਹੈ?
ਤੁਹਾਨੂੰ ਆਪਣੀ ਕਾਰ ਲਈ ਪਰਫਿਊਮ ਨੂੰ ਧਿਆਨ ਨਾਲ ਚੁਣਨਾ ਚਾਹੀਦਾ ਹੈ। ਲਵੈਂਡਰ ਜਾਂ ਇਨਵਿਗੋਰਾਟਿੰਗ ਸਾਇਟ੍ਰਸ ਵਰਗੀਆਂ ਖੁਸ਼ਬੂਆਂ ਦੇ ਨੋਟਸ ਤਣਾਅ ਨੂੰ ਘਟਾਉਣ ਅਤੇ ਸੁਚੇਤਤਾ ਵਧਾਉਣ, ਸੁਰੱਖਿਅਤ ਅਤੇ ਵਧੇਰੇ ਮਜ਼ੇਦਾਰ ਡਰਾਈਵਿੰਗ ਨੂੰ ਬਣਾਉਣ ਵਿੱਚ ਮਦਦਗਾਰ ਹੁੰਦੇ ਹਨ। ਇਹੀ ਕਾਰਨ ਹੈ ਕਿ ਪਰਫਿਊਮ ਦਾ ਕੰਮ ਸਿਰਫ ਖੁਸ਼ਬੂ ਫੈਲਾਉਣ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਡਰਾਈਵਰ ਅਤੇ ਯਾਤਰੀਆਂ ਦੇ ਮੂਡ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਤੰਦਰੁਸਤੀ (ਵੇਲ ਬਿਇੰਗ) ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version