ਟੋਹਾਣਾ : ਪੂਰੇ ਹਰਿਆਣਾ ਨੂੰ ਹਿਲਾ ਕੇ ਰੱਖ ਦੇਣ ਵਾਲੇ ਮਾਡਲ ਦਿਵਿਆ ਪਾਹੂਜਾ ਕਤਲ ਮਾਮਲੇ (murder case of model Divya Pahuja) ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਪੁਲਿਸ ਨੂੰ ਕਤਲ ਦੇ 11 ਦਿਨਾਂ ਬਾਅਦ ਦਿਵਿਆ ਪਾਹੂਜਾ ਦੀ ਲਾਸ਼ ਮਿਲੀ ਹੈ। ਪੁਲਿਸ ਨੇ NDRF ਟੀਮ ਦੀ ਮਦਦ ਨਾਲ ਫਤਿਹਾਬਾਦ ਦੇ ਟੋਹਾਣਾ ਨੇੜੇ ਨਹਿਰ ‘ਚੋਂ ਲਾਸ਼ ਨੂੰ ਬਰਾਮਦ ਕੀਤਾ। ਦਿਵਿਆ ਦੀ ਲਾਸ਼ ਲੈ ਕੇ ਜਾਣ ਵਾਲੇ ਬਲਰਾਜ ਗਿੱਲ ਦੀ ਕੋਲਕਾਤਾ ਤੋਂ ਗ੍ਰਿਫਤਾਰੀ ਤੋਂ ਬਾਅਦ ਇਸ ਦਾ ਸੁਰਾਗ ਮਿਲਿਆ ਸੀ।
ਦਿਵਿਆ ਦੀ 2 ਜਨਵਰੀ ਨੂੰ ਹੋਈ ਸੀ ਹੱਤਿਆ
ਦਰਅਸਲ, 2 ਜਨਵਰੀ ਨੂੰ ਗੁਰੂਗ੍ਰਾਮ ਦੇ ਬਲਦੇਵ ਨਗਰ ਦੀ ਰਹਿਣ ਵਾਲੀ ਦਿਵਿਆ ਪਾਹੂਜਾ (27) ਦੀ ਹੋਟਲ ਸਿਟੀ ਪੁਆਇੰਟ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਕਤਲ ਹੋਟਲ ਮਾਲਕ ਅਭਿਜੀਤ ਸਿੰਘ ਨੇ ਕੀਤਾ ਸੀ। ਕਤਲੇਆਮ ਤੋਂ ਇਕ ਦਿਨ ਪਹਿਲਾਂ 1 ਜਨਵਰੀ ਨੂੰ ਤਿੰਨੋਂ ਅਭਿਜੀਤ ਸਿੰਘ, ਦਿਵਿਆ ਪਾਹੂਜਾ ਅਤੇ ਬਲਰਾਜ ਗਿੱਲ ਹੋਟਲ ਸਿਟੀ ਪੁਆਇੰਟ ਪਹੁੰਚੇ ਸਨ। ਤਿੰਨੋਂ ਹੋਟਲ ਦੇ ਸੀਸੀਟੀਵੀ ਕੈਮਰੇ ਵਿੱਚ ਦੇਖੇ ਗਏ। ਘਟਨਾ ਤੋਂ ਬਾਅਦ ਮੁੱਖ ਦੋਸ਼ੀ ਅਭੀਜੀਤ ਸਿੰਘ ਨੇ ਲਾਸ਼ ਦੇ ਨਿਪਟਾਰੇ ਲਈ 10 ਲੱਖ ਰੁਪਏ ਦੇ ਕੇ ਆਪਣੇ ਦੋਸਤਾਂ ਬਲਰਾਜ ਗਿੱਲ ਅਤੇ ਰਵੀ ਬੰਗਾ ਨੂੰ ਆਪਣੀ ਬੀ.ਐਮ.ਡਬਲਯੂ ਕਾਰ ਵਿੱਚ ਭੇਜਿਆ ਸੀ।