Home ਦੇਸ਼ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਦੀ 121 ਸਾਲ ਦੀ ਉਮਰ ‘ਚ...

ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਦੀ 121 ਸਾਲ ਦੀ ਉਮਰ ‘ਚ ਹੋਈ ਮੌਤ

0

ਮਲੱਪਪੁਰਮ: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਕੁੰਜੀਰੁਮਾ (Kunjeerumma) ਦਾ 121 ਸਾਲ ਦੀ ਉਮਰ ‘ਚ  ਬੁਢਾਪੇ ਕਾਰਨ ਸ਼ਨੀਵਾਰ ਨੂੰ ਵਲਾਨਚੇਰੀ ਨੇੜੇ ਪੁਕਾਟੀਰੀ ਸਥਿਤ ਉਨ੍ਹਾਂ ਦੇ ਆਪਣੇ ਘਰ ‘ਚ ਦਿਹਾਂਤ ਹੋ ਗਿਆ। ਕੁੰਜੀਰੁਮਾ ਨੇ ਸਪੇਨ ਦੀ ਮਾਰੀਆ ਬ੍ਰਾਨਿਆਸ (116) ਦੇ ਰਿਕਾਰਡ ਨੂੰ ਪਛਾੜਦਿਆਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ (Guinness Book of World Records) ਵਿੱਚ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਵਜੋਂ ਆਪਣਾ ਨਾਂ ਦਰਜ ਕਰਵਾਇਆ।

ਜਾਣਕਾਰੀ ਮੁਤਾਬਕ ਕੁੰਜੀਰੁਮਾ ਦਾ ਜਨਮ 2 ਜੂਨ, 1903 ਨੂੰ ਹੋਇਆ ਸੀ। ਉਹ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਕੋਲੈਸਟ੍ਰੋਲ ਵਰਗੀਆਂ ਜੀਵਨ ਸ਼ੈਲੀ ਦੀਆਂ ਸਿਹਤ ਸੰਬੰਧੀ ਬਿਮਾਰੀਆਂ ਤੋਂ ਪੀੜਤ ਨਹੀਂ ਸੀ। ਹਾਲਾਂਕਿ, ਉਹ 115 ਸਾਲ ਦੀ ਉਮਰ ਤੋਂ ਘਰ ਦੇ ਅੰਦਰ ਜਾਣ ਲਈ ਵ੍ਹੀਲਚੇਅਰ ਦੀ ਵਰਤੋਂ ਕਰਦੀ ਸੀ। ਉਹ ਆਮ ਤੌਰ ‘ਤੇ ਕਾਂਜੀ (ਚਾਵਲ ਦਾ ਦਲੀਆ) ਅਤੇ ਕਈ ਵਾਰ ਥੋੜ੍ਹੀ ਜਿਹੀ ਬਿਰਯਾਨੀ ਵੀ ਖਾਂਦੀ ਸੀ। ਉਨ੍ਹਾਂ ਨੇ 17 ਸਾਲ ਦੀ ਉਮਰ ਵਿੱਚ ਸੈਦਾਲੀ ਨਾਲ ਵਿਆਹ ਕੀਤਾ ਅਤੇ ਇੱਕ ਮਦਰੱਸੇ ਤੋਂ ਕੇਵਲ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ।

ਕੁੰਜੀਰੁਮਾ ਨੇ 13 ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਵਿੱਚੋਂ ਛੇ ਅਜੇ ਵੀ ਜ਼ਿੰਦਾ ਹਨ ਅਤੇ ਉਨ੍ਹਾਂ ਨੂੰ ਉੱਤਰਾਧਿਕਾਰੀਆਂ ਦੀਆਂ ਸਾਰੀਆਂ ਪੰਜ ਪੀੜ੍ਹੀਆਂ ਦੁਆਰਾ ਪਿਆਰ ਕੀਤਾ ਗਿਆ ਸੀ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ 1921 ਵਿੱਚ ਮਾਲਾਬਾਰ ਵਿਦਰੋਹ, ਖ਼ਿਲਾਫਤ ਅੰਦੋਲਨ ਅਤੇ ਆਜ਼ਾਦੀ ਦੀ ਲੜਾਈ ਵਰਗੀਆਂ ਇਤਿਹਾਸਕ ਘਟਨਾਵਾਂ ਦੇ ਗਵਾਹ ਬਣੇ ਸਨ।

NO COMMENTS

LEAVE A REPLY

Please enter your comment!
Please enter your name here

Exit mobile version