Home ਪੰਜਾਬ ਇਸ ਹਵਾਈ ਅੱਡੇ ਤੋਂ ਹੋਈਆਂ 2 ਉਡਾਣਾਂ ਰੱਦ

ਇਸ ਹਵਾਈ ਅੱਡੇ ਤੋਂ ਹੋਈਆਂ 2 ਉਡਾਣਾਂ ਰੱਦ

0

ਚੰਡੀਗੜ੍ਹ: ਖ਼ਰਾਬ ਮੌਸਮ ਕਾਰਨ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Shaheed Bhagat Singh International Airport) ਤੋਂ ਉਡਾਣ ਭਰਨ ਵਾਲੀਆਂ 2 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਈ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਹੋ ਗਈਆਂ।

ਇਨ੍ਹਾਂ ਵਿੱਚੋਂ ਦਿੱਲੀ ਤੋਂ ਉਡਾਣ ਨੰਬਰ 6E2159 ਅਤੇ 6E2162 ਨੂੰ ਰੱਦ ਕਰ ਦਿੱਤਾ ਗਿਆ, ਜਦੋਂ ਕਿ 36 ਉਡਾਣਾਂ ਲੇਟ ਹੋਈਆਂ, ਜਿਨ੍ਹਾਂ ਵਿੱਚੋਂ 31 ਉਡਾਣਾਂ 30 ਤੋਂ 40 ਮਿੰਟ ਦੀ ਦੇਰੀ ਨਾਲ ਚੱਲੀਆਂ। ਜਦੋਂ ਕਿ ਦਿੱਲੀ, ਮੁੰਬਈ, ਹੈਦਰਾਬਾਦ, ਚੇਨਈ ਅਤੇ ਲਖਨਊ ਤੋਂ ਆਉਣ ਵਾਲੀਆਂ 5 ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ 2 ਤੋਂ 3 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ।

NO COMMENTS

LEAVE A REPLY

Please enter your comment!
Please enter your name here

Exit mobile version