Home ਪੰਜਾਬ ਘਰ ‘ਚ ਦਾਖਲ ਹੋ ਕੇ ਚੋਰਾ ਨੇ ਲੱਖਾਂ ਦੇ ਗਹਿਣੇ ਤੇ ਨਕਦੀ...

ਘਰ ‘ਚ ਦਾਖਲ ਹੋ ਕੇ ਚੋਰਾ ਨੇ ਲੱਖਾਂ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

0

ਫ਼ਿਰੋਜ਼ਪੁਰ : ਥਾਣਾ ਸਿਟੀ ਫ਼ਿਰੋਜ਼ਪੁਰ (Thana City Ferozepur) ਦੀ ਪੁਲਿਸ ਨੇ ਸ਼ਿਕਾਇਤਕਰਤਾ ਔਰਤ ਦੇ ਬਿਆਨਾਂ ’ਤੇ ਬੀਤੇ ਦਿਨ ਧਵਨ ਕਾਲੋਨੀ (Dhawan Colony) ਦੇ ਘਰੋਂ ਨਗਦੀ ਅਤੇ ਨਕਦੀ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਸਹਾਇਕ ਇੰਸਪੈਕਟਰ ਗਹਿਣਾ ਰਾਮ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸ਼ਿਕਾਇਤਕਰਤਾ ਅੰਜਲੀ ਪਤਨੀ ਸਮਰਦੀਪ ਸਿੰਘ ਵਾਸੀ ਵਿਕਾਸ ਵਿਹਾਰ ਫੇਜ਼ 2 ਸਿਟੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਭੂਆ ਕਵਿਤਾ ਕਟਾਰੀਆ ਜੋ ਕਿ ਧਵਨ ਕਾਲੋਨੀ ਫ਼ਿਰੋਜ਼ਪੁਰ ਸ਼ਹਿਰ ਦੀ ਵਿੱਚ ਰਹਿੰਦੀ ਹੈ, ਦੇ ਘਰ ਤੋਂ ਬੀਤੀ ਰਾਤ ਅਣਪਛਾਤੇ ਚੌਰ ਅਲਮਾਰੀ ‘ਚੋਂ 5 ਜੋੜੀ ਟਾਪਸ, 1 ਜੋੜਾ ਹੀਰੇ ਦੇ ਟਾਪਸ, 1 ਸੋਨੇ ਦੀ ਚੇਨ, 1 ਮੰਗਲ ਸੂਤਰ, ਕੰਨਾਂ ਦੀਆਂ ਵਾਲੀਆਂ ਅਤੇ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗਹਿਣਾ ਰਾਮ ਨੇ ਦੱਸਿਆ ਕਿ ਪੁਲਿਸ ਨੇ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version