Home ਪੰਜਾਬ ਭਿਆਨਕ ਸੜਕ ਹਾਦਸੇ ਵਿੱਚ ਵਿਆਹ ਵਾਲੇ ਮੁੰਡੇ ਸਮੇਤ 4 ਲੋਕਾਂ ਦੀ ਹੋਈ...

ਭਿਆਨਕ ਸੜਕ ਹਾਦਸੇ ਵਿੱਚ ਵਿਆਹ ਵਾਲੇ ਮੁੰਡੇ ਸਮੇਤ 4 ਲੋਕਾਂ ਦੀ ਹੋਈ ਮੌਤ

0

ਝਾਂਸੀ  : ਝਾਂਸੀ ਨੈਸ਼ਨਲ ਹਾਈਵੇ (Jhansi National Highway) ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਭਿਆਨਕ ਹਾਦਸੇ ਵਿੱਚ ਵਿਆਹ ਵਾਲੇ ਮੁੰਡੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਟੱਰਕ ਕਾਰ ਉਪਰ ਚੜ੍ਹ ਗਿਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਟੱਰਕ ਅਤੇ ਕਾਰ ਦੋਵਾਂ ਨੂੰ ਹੀ ਅੱਗ ਲੱਗ ਗਈ। ਕਾਰ ਅੰਦਰ ਬੈਠੇ ਲਾੜਾ ਅਤੇ ਉਸਦੇ ਪਰਿਵਾਰਿਕ ਮੈਂਬਰ ਚੀਕਾਂ ਮਾਰਦੇ ਰਹੇ ਪਰ ਜਦੋਂ ਤੱਕ ਫਾਇਰਬ੍ਰੀਗੇਂਡ ਦੀ ਗੱਡੀ ਪਹੁੰਚੀ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਜਦ ਕਿ 2 ਲੋਕਾਂ ਨੂੰ ਕਾਰ ਦਾ ਸ਼ੀਸ਼ਾ ਭੰਨ ਕੇ ਬਾਹਰ ਕੱਢਿਆ ਗਿਆ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਝਾਂਸੀ ਜ਼ਿਲ੍ਹੇ ਦੇ ਅਰਾਚ ਥਾਣਾ ਖੇਤਰ ਦੇ ਪਿੰਡ ਬਿਲਾਟੀ ਵਾਸੀ ਆਕਾਸ਼ ਆਪਣੀ ਲਾੜੀ ਨੂੰ ਵਿਆਹੁਣ ਜਾ ਰਿਹਾ ਸੀ ਅਤੇ ਰਸਤੇ ਵਿੱਚ ਪਿੱਛੋ ਟੱਰਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ । ਮਿਲੀ ਜਾਣਕਾਰੀ ਮੁਤਾਬਕ ਕਾਰ ਵਿੱਚ ਲਾੜਾ ਆਕਾਸ਼ ਉਸਦਾ ਭਰਾ ਅਸ਼ੀਸ਼ ਅਤੇ 7 ਸਾਲ ਦਾ ਭਤੀਜਾ ਆਸ਼ੂ ਸਮੇਤ 2 ਲੋਕ ਹੋਰ ਮੌਜੂਦ ਸੀ।

ਇਸ ਘਟਨਾ ਸੰਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੇ ਹੀ ਫ਼ਰਾਰ ਹੋ ਗਿਆ ਸੀ , ਜਿਸ ਦੀ ਤਲਾਸ਼ ਪੁਲਿਸ ਵੱਲੋਂ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version