Home Lifestyle ਜਾਣੋ ਠੰਡ ‘ਚ ਅੱਡੀਆਂ ਨੂੰ ਨਰਮ ਅਤੇ ਕੋਮਲ ਬਣਾਉਣ ਦੇ ਤਰੀਕੇ

ਜਾਣੋ ਠੰਡ ‘ਚ ਅੱਡੀਆਂ ਨੂੰ ਨਰਮ ਅਤੇ ਕੋਮਲ ਬਣਾਉਣ ਦੇ ਤਰੀਕੇ

0

ਲਾਈਫਸਟਾਈਲ : ਸਰਦੀਆਂ ਵਿੱਚ ਅੱਡੀਆਂ (Cracked heels)  ਦਾ ਫੱਟਣਾ ਇੱਕ ਆਮ ਸਮੱਸਿਆ ਹੈ ਜਿਸ ਦਾ ਸਾਹਮਣਾ ਲਗਭਗ ਸਾਰੀਆਂ ਔਰਤਾਂ ਨੂੰ ਕਰਨਾ ਪੈਂਦਾ ਹੈ। ਪਰ ਕਈ ਵਾਰ ਕੁਝ ਔਰਤਾਂ ਵਿੱਚ ਇਹ ਸਮੱਸਿਆ ਸਾਰਾ ਸਾਲ ਬਣੀ ਰਹਿੰਦੀ ਹੈ, ਜੋ ਪੈਰਾਂ ਵਿੱਚ ਤਰੇੜਾਂ ਤੋਂ ਸ਼ੁਰੂ ਹੋ ਕੇ ਪਸ ਬਣਨ ਤੱਕ ਵਧਦੀ ਜ਼ਾਂਦੀ ਹੈ ਅਤੇ ਜਿਸ ਕਾਰਨ ਪੈਰਾਂ ਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ।

ਹਾਲਾਂਕਿ ਮੌਸਮ ਦੇ ਕਾਰਨ ਸਰਦੀਆਂ ‘ਚ ਇਹ ਸਮੱਸਿਆ ਵਧ ਜਾਂਦੀ ਹੈ ਪਰ ਜਿਨ੍ਹਾਂ ਲੋਕਾਂ ਨੂੰ ਇਹ ਸਮੱਸਿਆ ਸਾਲ ਭਰ ਰਹਿੰਦੀ ਹੈ ਉਨ੍ਹਾਂ ਦੇ ਸਰੀਰ ‘ਚ ਵਿਟਾਮਿਨ ਏ, ਬੀ ਅਤੇ ਸੀ ਦੀ ਕਮੀ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੀ ਸਮੱਸਿਆ ਕਦੇ ਖਤਮ ਨਹੀਂ ਹੁੰਦੀ।

ਕਈ ਵਾਰ ਸਿਰਫ਼ ਠੰਢ ਦਾ ਮੌਸਮ ਹੀ ਨਹੀਂ ਸਗੋਂ ਸਰੀਰ ਵਿੱਚ ਹੋਣ ਵਾਲੀਆਂ ਕੁਝ ਬਿਮਾਰੀਆਂ ਵੀ ਅੱਡੀਆਂ ਦੇ ਫਟਣ ਲਈ ਜ਼ਿੰਮੇਵਾਰ ਹੁੰਦੀਆਂ ਹਨ। ਉਦਾਹਰਨ ਲਈ, ਜਿਨ੍ਹਾਂ ਨੂੰ ਸੋਰਾਇਸੀਸ, ਗਠੀਏ ਅਤੇ ਥਾਇਰਾਇਡ ਦੀ ਸਮੱਸਿਆ ਹੁੰਦੀਹੈ, ਉਨ੍ਹਾਂ ਦੀਆਂ ਅੱਡੀਆਂ ਆਸਾਨੀ ਨਾਲ ਫਟ ਜਾਂਦੀਆਂ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਇਸ ਦਾ ਜਲਦੀ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ।ਤਾਂ ਆਓ ਜਾਣਦੇ ਹਾਂ ਇਸ ਤੋਂ ਛੁਟਕਾਰਾ ਪਾਉਣ ਦੇ ਕੁਝ ਕਾਰਗਰ ਤਰੀਕੇ ਜੋ ਤੁਹਾਡੀ ਅੱਡੀਆਂ ਨੂੰ ਸੁੰਦਰ ਅਤੇ ਕੋਮਲ ਬਣਾਉਣ ‘ਚ ਤੁਹਾਡੀ ਮਦਦ ਕਰਨਗੇ।

ਸਰਦੀਆਂ ਵਿੱਚ ਸੁੱਕੀਆਂ ਹਵਾਵਾਂ ਚਿਹਰੇ ਅਤੇ ਸਰੀਰ ਦੇ ਨਾਲ-ਨਾਲ ਅੱਡੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ, ਇਸ ਲਈ ਚਿਹਰੇ ਅਤੇ ਸਰੀਰ ਦੇ ਨਾਲ-ਨਾਲ ਇਨ੍ਹਾਂ ਨੂੰ ਵੀ ਗਰਮ ਅਤੇ ਨਰਮ ਰੱਖੋ । ਸਾਡੇ ਘਰਾਂ ‘ਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਫਟੀ ਹੋਈਆਂ ਅੱਡੀਆ ਤੋਂ ਜਲਦੀ ਛੁਟਕਾਰਾ ਪਾ ਸਕਦੇ ਹਾਂ।

ਪੌਸ਼ਟਿਕ ਤੱਤਾਂ ਦੀ ਕਰੋ ਵਰਤੋਂ

ਜੇਕਰ ਤੁਸੀਂ ਸਰੀਰ ਦੇ ਬਾਹਰ ਦਿਖਾਈ ਦੇਣ ਵਾਲੀ ਇਸ ਸਮੱਸਿਆ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਵਿਟਾਮਿਨ ਏ, ਬੀ, ਸੀ ਅਤੇ ਈ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਆਪਣੀ ਡਾਈਟ ‘ਚ ਕੈਲਸ਼ੀਅਮ ਅਤੇ ਆਇਰਨ ਨੂੰ ਵੀ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ।

ਸਕ੍ਰਬ ਕਰੋ

ਫਟੀਆਂ ਹੋਈਆਂ ਅੱਡੀਆਂ ਤੋਂ ਛੁਟਕਾਰਾ ਪਾਉਣ ਲਈ ਆਪਣੇ ਪੈਰਾਂ ਨੂੰ ਕੁਝ ਸਮਾਂ ਕੋਸੇ ਪਾਣੀ ਵਿਚ ਰੱਖ ਕੇ ਰਗੜੋ। ਅਜਿਹਾ ਕਰਨ ਨਾਲ ਡੈੱਡ ਸਕਿਨ ਨਿਕਲ ਜਾਵੇਗੀ ਅਤੇ ਫਿਰ ਇਸ ‘ਤੇ ਪੈਟਰੋਲੀਅਮ ਜੈਲੀ ਲਗਾਓ।

ਐਲੋਵੇਰਾ ਜੈੱਲ

ਆਪਣੇ ਪੈਰਾਂ ਨੂੰ ਕੁਝ ਦੇਰ ਲਈ ਕੋਸੇ ਪਾਣੀ ਵਿਚ ਰੱਖੋ, ਫਿਰ ਉਨ੍ਹਾਂ ਨੂੰ ਤੌਲੀਏ ਨਾਲ ਪੂੰਝੋ ਅਤੇ ਸੁੱਕਣ ਤੋਂ ਬਾਅਦ, ਇਸ ‘ਤੇ ਐਲੋਵੇਰਾ ਦੇ ਤਾਜ਼ੇ ਪੱਤਿਆਂ ਤੋਂ ਕੱਢਿਆ ਜੈੱਲ ਲਗਾਓ ਅਤੇ ਜੁਰਾਬਾਂ ਪਾ ਕੇ ਸੌਂ ਜਾਵੋ। ਸਵੇਰੇ ਸਾਧਾਰਨ ਪਾਣੀ ਨਾਲ ਆਪਣੇ ਪੈਰ ਧੋ ਲਓ। ਇਸ ਦਾ ਅਸਰ ਤੁਹਾਨੂੰ ਜਲਦੀ ਹੀ ਦਿਖਾਈ ਦੇਣ ਲੱਗ ਪਵੇਗਾ।

ਨਾਰੀਅਲ ਦਾ ਤੇਲ

ਰਾਤ ਨੂੰ ਨਾਰੀਅਲ ਦੇ ਤੇਲ ਨਾਲ ਆਪਣੀਆਂ ਫਟੀਆਂ ਹੋਈਆ ਅੱਡੀਆਂ ਦੀ ਮਾਲਿਸ਼ ਕਰੋ ਅਤੇ ਜੁਰਾਬਾਂ ਪਾ ਕੇ ਸੋ ਜਾਓ ਇਸ ਦਾ ਫਰਕ ਤੁਸੀਂ ਸਵੇਰੇ ਹੀ ਦੇਖ ਸਕਦੇ ਹੋ। ਫਟੀਆਂ ਹੋਈਆ ਅੱਡੀਆਂ ਤੋਂ ਛੁਟਕਾਰਾ ਪਾਉਣ ਦਾ ਇਹ ਸਭ ਤੋਂ ਆਸਾਨ ਅਤੇ ਅਸਰਦਾਰ ਤਰੀਕਾ ਹੈ।

ਮੋਸਚਰਾਈਜਰ ਕਰਨਾ

ਤੁਹਾਡੀਆਂ ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾਉਣ ਲਈ, ਉਨ੍ਹਾਂ ਨੂੰ ਹਮੇਸ਼ਾ ਮੋਸਚਰਾਈਜਰ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਰੋਜ਼ਾਨਾ ਇੰਨਾ ਨੂੰ ਮਾਸਚਰਾਈਜ਼ ਕਰਦੇ ਹੋ, ਤਾਂ ਤੁਹਾਡੀਆਂ ਅੱਡੀਆਂ ਕਦੇ ਨਹੀਂ ਫਟਣਗੀਆ।

NO COMMENTS

LEAVE A REPLY

Please enter your comment!
Please enter your name here

Exit mobile version