ਗੈਂਜੇਟ ਡੈਸਕ : ਤਕਨਾਲੋਜੀ (Technology) ਦਿਨੋਂ-ਦਿਨ ਵਧਦੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਆਪਣੇ ਬਹੁਤ ਸਾਰੇ ਕੰਮਾਂ ਲਈ ਆਨਲਾਈਨ ਤੇ ਨਿਰਭਰ ਰਹਿੰਦੇ ਹਾਂ। ਹਾਲਾਂਕਿ ਜ਼ਿਆਦਾਤਰ ਸਮਾਂ ਸਾਡਾ ਇੰਟਰਨੈੱਟ ‘ਤੇ ਕੰਟਰੋਲ ਹੁੰਦਾ ਹੈ, ਪਰ ਕਈ ਵਾਰ ਅਸੀਂ ਗਲਤੀਆਂ ਕਰ ਲੈਂਦੇ ਹਾਂ। ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਯੂਟਿਊਬ ਦੀ ਦੁਰਵਰਤੋਂ ਕਰਕੇ ਦੋ ਜੁੜਵਾਂ ਬੱਚਿਆਂ ਦਾ ਯੂਟਿਊਬ ਚੈਨਲ ਬੰਦ ਕਰ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਾਂ ‘ਚ ਖੁਲਾਸਾ ਹੋਇਆ ਹੈ ਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਰਹਿਣ ਵਾਲੀ ਇਕ ਮੈਡੀਕਲ ਵਰਕਰ ਵਾਟਕਿੰਸ ਦੇ ਜੁੜਵਾਂ ਬੱਚਿਆਂ ਨੇ ਇੱਕ ਅਜਿਹਾ ਵੀਡੀਓ ਪਾ ਦਿੱਤਾ, ਜਿਸ ਕਾਰਨ ਵਾਟਕਿੰਸ ਨੇ ਆਪਣੇ ਯ.ੂਟਿਊਬ ਅਕਾਊਂਟ ਦੇ ਨਾਲ-ਨਾਲ ਆਪਣਾ ਜੀ.ਮੇਲ ਅਕਾਊਂਟ ਵੀ ਗੁਆ ਲਿਆ ।
ਬੱਚਿਆਂ ਨੇ ਸ਼ੇਅਰ ਕੀਤਾ ਸੀ ਵੀਡੀਓ
ਵਾਟਕਿੰਸ ਦੇ 7 ਸਾਲ ਦੇ ਜੁੜਵਾਂ ਪੁੱਤਰਾਂ ਨੇ ਯੂਟਿਊਬ ‘ਤੇ ਇੱਕ ਬਿਨਾ ਕੱਪੜਿਆ ਦੇ ਵੀਡੀਓ ਪੋਸਟ ਕੀਤੀ ਜਿਸ ਲਈ ਗੂਗਲ ਅਕਾਊਂਟ ‘ਚ ਲੌਗਇਨ ਕੀਤੇ ਸੈਮਸੰਗ ਟੈਬਲੇਟ ਦੀ ਵਰਤੋਂ ਕੀਤੀ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਉਸ ਦੇ ਕੁਝ ਵੀਡੀਓਜ਼ ਨੂੰ ਪੰਜ ਤੋਂ ਵੱਧ ਵਾਰ ਦੇਖਿਆ ਗਿਆ ਸੀ। ਪਰ ਜਿਸ ਵੀਡੀਓ ਨੇ ਵਾਟਕਿੰਸ ਨੂੰ ਮੁਸੀਬਤ ਵਿੱਚ ਪਾ ਦਿੱਤਾ, ਉਹ ਇੱਕ ਪੁੱਤਰ ਨੇ ਬਣਾਇਆ , ਉਹ ਵੱਖਰਾ ਸੀ।
ਸਤੰਬਰ ਵਿੱਚ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ, ਕੁਝ ਮਿੰਟਾਂ ‘ਚ ਹੀ ਬੱਚੇ ਦੇ ਸੰਭਾਵੀ ਤੌਰ ‘ਤੇ ਜਿਨਸੀ ਸ਼ੋਸ਼ਣ ਦੇ ਰੂਪ ਵਿੱਚ ਦੇਖਿਆ ਗਿਆ ਸੀ।ਜਿਸ ਨਾਲ ਗੂਗਲ ਦੀਆਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਹੋਈ ਸੀ।
ਵਾਟਕਿੰਸ ਨੂੰ ਜਲਦੀ ਹੀ ਪਤਾ ਲੱਗਾ ਕਿ ਉਸ ਦੇ ਨਾ ਸਿਰਫ਼ ਯੂਟਿਊਬ, ਬਲਕਿ ਸਾਰੇ ਗੂਗਲ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਜਿਸ ਕਾਰਨ ਉਸ ਨੇ ਆਪਣੀਆਂ ਫੋਟੋਆਂ, ਦਸਤਾਵੇਜ਼ਾਂ ਅਤੇ ਈਮੇਲਾਂ ਤੱਕ ਪਹੁੰਚ ਗੁਆ ਦਿੱਤੀ ਹੈ। ਇਸ ਤੋਂ ਇਲਾਵਾ ਉਹ ਆਪਣੇ ਬੈਂਕ ਸਟੇਟਮੈਂਟ ਦੀ ਸਮੀਖਿਆ ਵੀ ਨਹੀਂ ਕਰ ਸਕਦੀ।
ਕਿਵੇਂ ਰਹਿਣਾ ਹੈ ਸੁਰੱਖਿਅਤ
ਆਪਣੀਆਂ ਸਾਰੀਆਂ ਡਿਵਾਈਸਾਂ ‘ਤੇ ਬੱਚਿਆ ਦੇ ਨਿਯੰਤਰਣ ਨੂੰ ਚਾਲੂ ਰੱਖੋ, ਤਾਂ ਜੋ ਤੁਸੀਂ ਆਪਣੇ ਬੱਚਿਆਂ ਦੀ ਸਾਰੀ ਜਾਣਕਾਰੀ ਰੱਖ ਸਕੋ।
ਸਮੇਂ-ਸਮੇਂ ‘ਤੇ ਆਪਣੇ ਸੋਸ਼ਲ ਮੀਡੀਆ ਦੀ ਜਾਂਚ ਕਰਦੇ ਰਹੋ।
ਜੇਕਰ ਤੁਸੀਂ ਬੱਚਿਆਂ ਦੇ ਹੱਥ ‘ਚ ਡਿਵਾਈਸ ਦਿੰਦੇ ਹੋ ਤਾਂ ਤੁਸੀਂ ਸੋਸ਼ਲ ਮੀਡੀਆ ਨੂੰ ਪਾਸਵਰਡ ਦੀ ਮਦਦ ਨਾਲ ਸੁਰੱਖਿਅਤ ਕਰ ਸਕਦੇ ਹੋ।