ਗੈਜੇਟ ਡੈਸਕ : ਫਰਿੱਜ਼ (Refrigerator) ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਲੋੜ ਹੈ। ਅਸੀਂ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਫਰਿੱਜ਼ ਵਿੱਚ ਰੱਖਦੇ ਹਾਂ ਪਰ ਜੇ ਤੁਹਾਡੇ ਫਰਿੱਜ਼ ਵਿੱਚੋ ਬਦਬੂ ਆਉਣ ਲੱਗ ਗਈ ਹੈ। ਕਈ ਵਾਰ ਫਰਿੱਜ਼ ‘ਚ ਪਈਆ ਚੀਜ਼ਾਂ ਦੀ ਸਮੇਲ ਆਪਸ ਵਿੱਚ ਮਿਲ ਕੇ ਬਦਬੂ ਬਣ ਜਾਂਦੀ ਹੈ ਤਾਂ ਆਓ ਅੱਜ ਅਸੀਂ ਤੁਹਾਨੂੰ ਫਰਿੱਜ਼ ਦੀ ਬਦਬੂ ਨੂੰ ਦੂਰ ਕਰਨ ਲਈ ਕੁਝ ਘਰੇਲੂ ਓਪਾਅ ਦੱਸਦੇ ਹਾਂ –
ਨਿੰਬੂ : ਇੱਕ ਕੌਲੀ ‘ਚ ਨਿੰਬੂ ਦੀਆਂ ਕੁਝ ਬੂੰਦਾਂ ਨੂੰ ਪਾਣੀ ‘ਚ ਮਿਲਾ ਕੇ ਰੱਖ ਦਿਓ ਜਾਂ ਫਿਰ ਅੱਧਾ ਨਿੰਬੂ ਕੱਟ ਕੇ ਐਵੇਂ ਹੀ ਫਰਿੱਜ਼ ਵਿੱਚ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਬਦਬੂ ਤੋਂ ਰਾਹਤ ਮਿਲੇਗੀ।
ਖਾਣ ਵਾਲਾ ਸੋਡਾ : ਖਾਣ ਵਾਲੇ ਸੋਡੇ ਨੂੰ ਇਕ ਕੌਲੀ ‘ਚ ਪਾ ਕੇ ਫਰਿੱਜ਼ ਵਿੱਚ ਰੱਖ ਦਿਓ। ਇਸ ਨਾਲ ਬਦਬੂ ਆਉਣੀ ਬੰਦ ਹੋ ਜਾਵੇਗੀ। ਤੁਸੀਂ ਰੋਜ਼ਾਨਾ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ।
ਕੌਫੀ ਦੇ ਬੀਜ : ਕੌਫੀ ਦੇ ਬੀਜ਼ਾ ਨੂੰ ਇਕ ਕੌਲੀ ਵਿੱਚ ਪਾ ਕੇ ਫਰਿੱਜ਼ ਵਿੱਚ ਰੱਖ ਦਿਓ। ਇਸ ਨਾਲ ਫਰਿੱਜ਼ ਵਿੱਚੋ ਬਦਬੂ ਆਉਣੀ ਬੰਦ ਹੋ ਜਾਵੇਗੀ ਅਤੇ ਕੌਫੀ ਦੀ ਵਧੀਆਂ ਖੁਸ਼ਬੂ ਆਉਣ ਲੱਗੇਗੀ।
ਅਖਬਾਰ : ਅਖਬਾਰ ਫਰਿੱਜ਼ ਦੀ ਬਦਬੂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਤੁਸੀਂ ਪਹਿਲਾਂ ਫਰਿੱਜ਼ ‘ਚ ਚੀਜ਼ਾਂ ਨੂੰ ਅਖਬਾਰ ‘ਚ ਲਪੇਟ ਕੇ ਰੱਖ ਸਕਦੇ ਹੋ ਨਹੀਂ ਤਾਂ ਫਰਿੱਜ਼ ‘ਚ ਅਖਬਾਰ ਦਾ ਬੰਡਲ ਰੱਖ ਸਕਦੇ ਹੋ ਅਤੇ ਬਦਬੂ ਤੋਂ ਰਾਹਤ ਪਾ ਸਕਦੇ ਹੋ।