Google search engine
HomeSportਟੀ-20 ਦੇ ਵਰਲਡ ਕੱਪ ਤੱਕ ਟੀਮ ਇੰਡੀਆ ਦੇ ਨਾਲ ਜੁੜੇ ਰਹਿਣਗੇ...

ਟੀ-20 ਦੇ ਵਰਲਡ ਕੱਪ ਤੱਕ ਟੀਮ ਇੰਡੀਆ ਦੇ ਨਾਲ ਜੁੜੇ ਰਹਿਣਗੇ ਰਾਹੁਲ ਦ੍ਰਾਵਿੜ

ਸਪੋਰਟਸ ਨਿਊਜ਼ : ਰਾਹੁਲ ਦ੍ਰਾਵਿੜ (Rahul Dravid) ਟੀਮ ਇੰਡੀਆ ਦੇ ਕੋਚ ਬਣੇ ਰਹਿਣਗੇ।ਬੀ.ਸੀ.ਸੀ.ਆਈ (BSSI) ਨੇ ਉਨ੍ਹਾਂ ਦਾ ਕਾਰਜਕਾਲ ਵਧਾ ਦਿੱਤਾ ਹੈ। ਬੋਰਡ ਨੇ ਬੀਤੇ ਦਿਨ 29 ਨਵੰਬਰ ਨੂੰ ਇਸ ਦਾ ਐਲਾਨ ਕੀਤਾ ਹੈ । ਦ੍ਰਾਵਿੜ ਦਾ ਦੋ ਸਾਲ ਦਾ ਕਾਰਜਕਾਲ ਵਿਸ਼ਵ ਕੱਪ ਫਾਈਨਲ ਦੇ ਨਾਲ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਬੋਰਡ ਅਤੇ ਦ੍ਰਾਵਿੜ ਵਿਚਾਲੇ ਗੱਲਬਾਤ ਹੋਈ ਅਤੇ ਫ਼ੈਸਲ਼ਾ ਕੀਤਾ ਗਿਆ ਕਿ ਦ੍ਰਾਵਿੜ ਘੱਟੋ-ਘੱਟ ਟੀ-20 ਵਿਸ਼ਵ ਕੱਪ ਤੱਕ ਟੀਮ ਨਾਲ ਜੁੜੇ ਰਹਿਣਗੇ। ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਜੂਨ ‘ਚ ਵੈਸਟਇੰਡੀਜ਼ ਅਤੇ ਅਮਰੀਕਾ ਨਾਲ ਹੋਣੀ ਹੈ।

ਦ੍ਰਾਵਿੜ ਸਮੇਤ ਪੂਰੇ ਭਾਰਤੀ ਕੋਚਿੰਗ ਸਟਾਫ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ। ਜਿਸ ਵਿੱਚ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ, ਫੀਲਡਿੰਗ ਕੋਚ ਟੀ ਦਿਲੀਪ ਅਤੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਸ਼ਾਮਿਲ ਹਨ।

ਦੱਖਣੀ ਅਫਰੀਕਾ ਦੇ ਦੌਰੇ ‘ਤੇ ਜਾਣਗੇ ਦ੍ਰਾਵਿੜ

ਟੀਮ ਇੰਡੀਆ 10 ਦਸੰਬਰ 2023 ਤੋਂ 7 ਜਨਵਰੀ 2024 ਦਰਮਿਆਨ ਤਿੰਨ ਟੀ-20, ਤਿੰਨ ਵਨਡੇ ਅਤੇ ਦੋ ਟੈਸਟ ਮੈਚਾਂ ਲਈ ਦੱਖਣੀ ਅਫਰੀਕਾ ਦਾ ਦੌਰਾ ਕਰਨਗੇ। ਬੋਰਡ ਨੇ ਕਿਹਾ ਹੈ ਕਿ ਇਸ ਅਸਾਈਨਮੈਂਟ ਦੌਰਾਨ ਦ੍ਰਾਵਿੜ ਟੀਮ ਦੇ ਨਾਲ ਹੋਣਗੇ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਦ੍ਰਾਵਿੜ ਆਪਣਾ ਕਾਰਜਕਾਲ ਅੱਗੇ ਜਾਰੀ ਨਹੀਂ ਰੱਖਣਾ ਚਾਹੁੰਦੇ ਸਨ ਅਤੇ ਦੱਖਣੀ ਅਫਰੀਕਾ ਦੌਰੇ ਲਈ ਵੀ.ਵੀ.ਐਸ ਲਕਸ਼ਮਣ ਨੂੰ ਕੋਚ ਵਜੋਂ ਭੇਜਿਆ ਜਾ ਸਕਦਾ ਹੈ।

ਬੀ.ਸੀ.ਸੀ.ਆਈ ਦੇ ਇੱਕ ਅਧਿਕਾਰੀ ਨੇ ਪੀ.ਟੀ.ਆਈ (PTI) ਨੂੰ ਦੱਸਿਆ, ਬੀ.ਸੀ.ਸੀ.ਆਈ ਸਕੱਤਰ ਜੈ ਸ਼ਾਹ ਨੇ ਪਿਛਲੇ ਹਫ਼ਤੇ ਦ੍ਰਾਵਿੜ ਨਾਲ ਗੱਲ ਕੀਤੀ ਸੀ। ਇਸ ਗੱਲਬਾਤ ਤੋਂ ਬਾਅਦ ਦ੍ਰਾਵਿੜ ਕੋਚ ਵਜੋਂ ਆਪਣਾ ਕਾਰਜਕਾਲ ਵਧਾਉਣ ਲਈ ਸਹਿਮਤ ਹੋ ਗਏ ਸਨ।

ਰਾਹੁਲ ਦ੍ਰਾਵਿੜ ਨੂੰ ਨਵੰਬਰ 2021 ਵਿੱਚ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਦ੍ਰਾਵਿੜ ਦੇ ਕਰੀਬੀ ਲੋਕ ਕਹਿ ਰਹੇ ਸਨ ਕਿ ਉਹ ਆਪਣਾ ਕਰਾਰ ਵਧਾਉਣ ਦੇ ਇੱਛੁਕ ਨਹੀਂ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਬੀ.ਸੀ.ਸੀ.ਆਈ ਅਧਿਕਾਰੀਆਂ ਨੂੰ ਦਿੱਤੀ ਸੀ।

ਬਹੁਤ ਵਿਅਸਤ ਹੈ ਲਕਸ਼ਮਣ ਦਾ ਸਮਾਂ

ਵੀ.ਵੀ.ਐਸ ਲਕਸ਼ਮਣ ਨੈਸ਼ਨਲ ਕ੍ਰਿਕਟ ਅਕੈਡਮੀ (ਐਨ.ਸੀ.ਏ) ਦੇ ਕੰਮ ਵਿੱਚ ਬਹੁਤ ਵਿਅਸਤ ਹਨ। ਨਾਲ ਹੀ ਅੰਡਰ-19 ਵਿਸ਼ਵ ਕੱਪ ਵੀ ਆ ਰਿਹਾ ਹੈ। ਲਕਸ਼ਮਣ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹਿਣਗੇ। ਜੇਕਰ ਦ੍ਰਾਵਿੜ ਭਾਰਤੀ ਟੀਮ ਦੇ ਕਿਸੇ ਕੰਮ ਤੋਂ ਬ੍ਰੇਕ ਲੈਂਦੇ ਹਨ ਤਾਂ ਲਕਸ਼ਮਣ ਸਟਾਪ ਗੈਪ ਵਿਵਸਥਾ ਦੇ ਤਹਿਤ ਉਨ੍ਹਾਂ ਦੀ ਜਗ੍ਹਾ ਕੋਚ ਬਣ ਸਕਦੇ ਹਨ। ਲਕਸ਼ਮਣ ਇਸ ਤੋਂ ਪਹਿਲਾਂ ਵੀ ਇਹ ਭੂਮਿਕਾ ਨਿਭਾ ਚੁੱਕੇ ਹਨ। ਫਿਲਹਾਲ ਭਾਰਤੀ ਟੀਮ ਆਸਟ੍ਰੇਲੀਆ ਨਾਲ ਟੀ-20 ਸੀਰੀਜ਼ ਖੇਡ ਰਹੀ ਹੈ ਅਤੇ ਇਸ ਵਿੱਚ ਲਕਸ਼ਮਣ ਟੀਮ ਦੇ ਕੋਚ ਹਨ।

ਦੋ ਸਾਲਾਂ ਤੋਂ ਐਨਸੀਏ ਮੁਖੀ ਰਹੇ ਹਨ ਲਕਸ਼ਮਣ

ਦ੍ਰਾਵਿੜ ਨੂੰ ਮੁੱਖ ਕੋਚ ਬਣਾਏ ਜਾਣ ਤੋਂ ਬਾਅਦ ਵੀ.ਵੀ.ਐਸ ਲਕਸ਼ਮਣ ਪਿਛਲੇ ਦੋ ਸਾਲਾਂ ਤੋਂ ਐਨਸੀਏ ਦੇ ਮੁਖੀ ਬਣੇ ਹੋਏ ਹਨ।ਦ੍ਰਾਵਿੜ ਟੀਮ ਇੰਡੀਆ ਦੇ ਮੁੱਖ ਕੋਚ ਬਣਨ ਤੋਂ ਪਹਿਲਾਂ ਐੱਨ.ਸੀ.ਏ ਦੇ ਮੁਖੀ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments