Google search engine
Homeਹੈਲਥਜਾਣੋ ਸਰਦੀਆਂ ਦੇ ਮੌਸਮ ਵਿੱਚ ਖੁਰਮਾਨੀ ਖਾਣ ਦੇ ਅਣਗਿਣਤ ਫਾਇਦੇ

ਜਾਣੋ ਸਰਦੀਆਂ ਦੇ ਮੌਸਮ ਵਿੱਚ ਖੁਰਮਾਨੀ ਖਾਣ ਦੇ ਅਣਗਿਣਤ ਫਾਇਦੇ

Health News : ਖੁਰਮਾਨੀ ਇੱਕ ਸੁੱਕਾ ਫਲ ਹੈ ਜਿਸ ਵਿੱਚ ਵਿਟਾਮਿਨ ਏ, ਬੀ, ਸੀ ,ਈ, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਫਾਸਫੋਰਸ ਅਤੇ ਫਾਈਬਰ ਵਰਗੇ ਖਣਿਜ ਲੂਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਕ ਤੱਤ ਸਰੀਰ ਲਈ ਬਹੁਤ ਫਾਇਦੇਮੰਦ ਅਤੇ ਜ਼ਰੂਰੀ ਹੁੰਦੇ ਹਨ।ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਰੋਜ਼ਾਨਾ 5-6 ਖੁਰਮਾਨੀ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਖੁਰਮਾਨੀ ਦੀ ਗਰਮ ਤਾਸੀਰ ਤੁਹਾਡਾ ਜ਼ੁਕਾਮ ਅਤੇ ਖੰਘ ਤੋਂ ਵੀ ਬਚਾ ਕਰਦੀ ਹੈ। ਇਸ ਲਈ ਸਰਦੀਆਂ ਵਿੱਚ ਖੁਰਮਾਨੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ।

ਦਿਲ ਦੇ ਰੋਗਾਂ ਲਈ ਫਾਇਦੇਮੰਦ

ਖੁਰਮਾਨੀ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਖੁਰਮਾਨੀ ਵਿਚ ਮੌਜੂਦ ਐਂਟੀਆਕਸੀਡੈਂਟਸ ਜਿਵੇਂ ਕਿ ਵਿਟਾਮਿਨ ਸੀ, ਵਿਟਾਮਿਨ ਈ, ਬੀਟਾ ਕੈਰੋਟੀਨ, ਲਾਇਕੋਪੀਨ ਆਦਿ ਫ੍ਰੀ ਰੈਡੀਕਲਸ ਦੇ ਪ੍ਰਭਾਵ ਨੂੰ ਘਟਾਉਂਦੇ ਹਨ ਜੋ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਹੰੁਦੇ ਹਨ।

ਡਾਇਬਟੀਜ਼ ਲਈ ਫਾਇਦੇਮੰਦ

ਖੁਰਮਾਨੀ ਸ਼ੂਗਰ ਵਰਗੀਆਂ ਬਿਮਾਰੀਆਂ ਨਾਲ ਲੜਨ ਲਈ ਬਹੁਤ ਕਾਰਗਰ ਹੁੰਦੀ ਹੈ।ਇਸ ਦਾ ਕਾਰਨ ਇਹ ਹੈ ਕਿ ਖੁਰਮਾਨੀ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ।

ਪਾਚਨ ਕਿਰਿਆ ਲਈ ਫਾਇਦੇਮੰਦ

ਖੁਰਮਾਨੀ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਪਾਚਨ ਤੰਤਰ ਨੂੰ ਠੀਕ ਰੱਖਦੀ ਹੈ। ਇਸ ਵਿੱਚ ਘੱਟ ਕੈਲੋਰੀ ਅਤੇ ਜ਼ਿਆਦਾ ਫਾਈਬਰ ਹੁੰਦਾ ਹੈ ਜੋ ਭੁੱਖ ਘੱਟ ਕਰਦਾ ਹੈ ਅਤੇ ਭਾਰ ਘਟਾਉਣ ਵਿੱਚ ਵੀ ਸਾਡੀ ਮਦਦ ਕਰਦਾ ਹੈ।

ਕੈਂਸਰ ‘ਚ ਫਾਇਦੇਮੰਦ

ਖੁਰਮਾਨੀ ‘ਚ ਪਾਏ ਜਾਣ ਵਾਲੇ ਫਾਈਟੋਕੈਮੀਕਲ ਕਾਰਸੀਨੋਜਨੇਸਿਸ ਨੂੰ ਰੋਕਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਖੁਰਮਾਨੀ ਵਿਚ ਮੌਜੂਦ ਵਿਟਾਮਿਨ ਏ, ਸੀ ਅਤੇ ਈ ਵਿੱਚ ਵੀ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪਾਏ ਜਾਂਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments