Saturday, May 18, 2024
Google search engine
Homeਮਨੋਰੰਜਨਇਸ ਗਾਣੇ ਤੇ ਡਾਂਸ ਕਰ ਆਯੁਸ਼ਮਾਨ ਖੁਰਾਨਾ ਨੇ ਪ੍ਰਸ਼ੰਸ਼ਕਾਂ ਨੂੰ ਕੀਤਾ ਖ਼ੁਸ਼

ਇਸ ਗਾਣੇ ਤੇ ਡਾਂਸ ਕਰ ਆਯੁਸ਼ਮਾਨ ਖੁਰਾਨਾ ਨੇ ਪ੍ਰਸ਼ੰਸ਼ਕਾਂ ਨੂੰ ਕੀਤਾ ਖ਼ੁਸ਼

ਨਵੀਂ ਦਿੱਲੀ : ਇਨ੍ਹੀਂ ਦਿਨੀਂ ਸੋਸ਼ਲ ਮੀਡੀਆ (Social Media) ‘ਤੇ ‘ਮੋਏ-ਮੋਏ’ (Moy Moy) ਨਾਂ ਦਾ ਟ੍ਰੈਂਡ ਕਾਫੀ ਚੱਲ ਰਿਹਾ ਹੈ। ਹੁਣ ਇੰਫਲੂਐਂਸਰ ਤੋਂ ਬਾਅਦ ਬਾਲੀਵੁੱਡ ਸੈਲੇਬਸ ਵੀ ਇਸ ਟਰੈਂਡ ਨੂੰ ਫੋਲੋ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਅਭਿਨੇਤਾ ਆਯੁਸ਼ਮਾਨ ਖੁਰਾਨਾ ਦਿੱਲੀ ‘ਚ ਇਕ ਕੰਸਰਟ ‘ਚ ਸ਼ਾਮਿਲ ਹੋਣ ਪਹੁੰਚੇ । ਜਿਸ ‘ਚ ਉਨ੍ਹਾਂ ਨੇ ਅਚਾਨਕ ਸਟੇਜ ‘ਤੇ ‘ਮੋਏ-ਮੋਏ’ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਗਾਉਣ ਦੇ ਨਾਲ-ਨਾਲ ਉਹ ਡਾਂਸ ਕਰਦੇ ਵੀ ਨਜ਼ਰ ਆਏ। ਗੀਤ ਗਾਉਣ ਤੋਂ ਬਾਅਦ ਆਯੁਸ਼ਮਾਨ ਨੇ ਕਿਹਾ- ਮੈਂ ਇੱਥੇ ਕੋਈ ਟ੍ਰੈਂਡ ਬਣਾਉਣ ਨਹੀਂ ਸਗੋਂ ਗੀਤ ਗਾਉਣ ਆਇਆ ਹਾਂ।

ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਇਸ ਐਕਸ਼ਨ ਨੂੰ ਦੇਖ ਕੇ ਕਾਫੀ ਖੁਸ਼ ਹੋਏ। ਵੀਡੀਓ ‘ਚ ਆਯੁਸ਼ਮਾਨ ਕਾਲੇ ਰੰਗ ਦੀ ਟੀ-ਸ਼ਰਟ ਅਤੇ ਮੈਚਿੰਗ ਪੈਂਟ ‘ਤੇ ਸਲੇਟੀ ਰੰਗ ਦੀ ਜੈਕੇਟ ਪਹਿਨੇ ਨਜ਼ਰ ਆ ਰਹੇ ਹਨ।

ਸ਼ਰਧਾ ਕਪੂਰ ਨੇ ਵੀ ਬਣਾਇਆ

ਇਸ ਦੌਰਾਨ ਕੁਝ ਦਿਨ ਪਹਿਲਾਂ ਸ਼ਰਧਾ ਕਪੂਰ ਨੇ ਆਪਣੀ ‘ਮੋਏ-ਮੋਏ’ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਆਪਣੇ ਪਾਲਤੂ ਕੁੱਤੇ ਸ਼ਾਇਲੋ ਨਾਲ ਕੁਝ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਅਤੇ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਿਖਆ ਸੀ, ‘ਮੋਏ ਮੋਏ ਕਿਉਂਕਿ ਮੈਂ ਕੱਲ੍ਹ ਸ਼ੂਟਿੰਗ ਲਈ ਜਾਵਾਂਗੀ ਅਤੇ ਮੈਂ ਆਪਣੇ ਬੇਬੀ ਬੁਆਏ ਨੂੰ ਮਿਸ ਕਰਾਂਗੀ।’

ਇਸ ਤੋਂ ਪਹਿਲਾਂ ਟ੍ਰੈਂਡ ਸੀ ‘ਚ ‘ਜਸਟ ਲੁਕਿੰਗ ਲਾਇਕ ਏ ਵਾਹ’

ਇੰਸਟਾਗ੍ਰਾਮ ‘ਤੇ ਹਮੇਸ਼ਾ ਕੋਈ ਨਾ ਕੋਈ ਟ੍ਰੈਂਡ ਚੱਲਦਾ ਰਹਿੰਦਾ ਹੈ। ‘ਮੋਏ-ਮੋਏ’ ਤੋਂ ਪਹਿਲਾਂ ‘ਜਸਟ ਲੁੱਕਿੰਗ ਏ ਵਾਵ’ ਵੀ ਟ੍ਰੈਂਡ ‘ਚ ਸੀ। ਅਦਾਕਾਰਾ ਦੀਪਿਕਾ ਪਾਦੁਕੋਣ ਤੋਂ ਇਲਾਵਾ ਕਈ ਸੈਲੇਬਸ ਨੇ ਵੀ ਇਸ ‘ਤੇ ਵੀਡੀਓਜ਼ ਬਣਾਈਆਂ ਸਨ। ਜਿਵੇਂ ਹੀ ਕਈ ਵੱਡੇ ਸੈਲੇਬ ਇਨ੍ਹਾਂ ਆਡੀਓਜ਼ ‘ਤੇ ਵੀਡੀਓ ਬਣਾਉਂਦੇ ਹਨ।ਉਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣੀਆ ਸ਼ੁਰੂ ਹੋ ਜਾਂਦੀਆ ਹਨ।

‘ਡ੍ਰੀਮ ਗਰਲ-2’ ‘ਚ ਨਜ਼ਰ ਆਏ ਸਨ ਆਯੁਸ਼ਮਾਨ

ਆਯੁਸ਼ਮਾਨ ਖੁਰਾਨਾ ਹਾਲ ਹੀ ‘ਚ ‘ਡ੍ਰੀਮ ਗਰਲ-2’ ‘ਚ ਨਜ਼ਰ ਆਏ ਸਨ। ਜਿਸ ‘ਚ ਉਨ੍ਹਾਂ ਨਾਲ ਅਭਿਨੇਤਰੀ ਅਨੰਨਿਆ ਪਾਂਡੇ ਨਜ਼ਰ ਆਈ ਸੀ। ਇਹ ਫਿਲਮ 2019 ‘ਚ ਰਿਲੀਜ਼ ਹੋਈ ਫਿਲਮ ‘ਡ੍ਰੀਮ ਗਰਲ’ ਦਾ ਸੀਕਵਲ ਸੀ ਅਤੇ ਫਿਲਮ ਨੇ ਬਾਕਸ ਆਫਿਸ ‘ਤੇ ਚੰਗਾ ਕਲੈਕਸ਼ਨ ਕੀਤਾ ਸੀ।

ਇਸ ਦੌਰਾਨ ਇਹ ਅਫਵਾਹ ਸੀ ਕਿ ਸੌਰਵ ਗਾਂਗੁਲੀ ਦੀ ਬਾਇਓਪਿਕ ‘ਚ ਆਯੁਸ਼ਮਾਨ ਨੂੰ ਕਾਸਟ ਕੀਤੇ ਜਾਣ ਦੀ ਚਰਚਾ ਹੈ। ਇੱਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਆਯੁਸ਼ਮਾਨ ਨੇ ਕਿਹਾ, ‘ਮੈਂ ਫਿਲਹਾਲ ਕੁਝ ਨਹੀਂ ਕਹਿ ਸਕਦਾ। ਜਦੋਂ ਵੀ ਅਜਿਹਾ ਕੁਝ ਹੋਵੇਗਾ, ਅਸੀਂ ਪਹਿਲਾਂ ਅਨਾਉਸ਼ਮੈਟ ਕਰਾਂਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments