ਲਾਈਫਸਟਾਈਲ ਨਿਊਜ਼ : ਜਦੋਂ ਸਰੀਰ ਵਿਚ ਕੋਲੇਜਨ (collagen) ਦਾ ਉਤਪਾਦਨ ਘੱਟ ਹੋਣ ਲੱਗਦਾ ਹੈ ਤਾਂ ਚਿਹਰੇ ‘ਤੇ ਉਮਰ ਦੇ ਚਿੰਨ੍ਹ ਨਜ਼ਰ ਆਉਣ ਲੱਗਦੇ ਹਨ । ਇਸ ਤੋਂ ਇਲਾਵਾ ਖੁਸ਼ਕ ਹੋਣ ਕਾਰਨ ਚਿਹਰੇ ‘ਤੇ ਫਾਈਨ ਲਾਈਨਾਂ ਦਿਖਾਈ ਦੇਣ ਲੱਗਦੀਆਂ ਹਨ। ਇਸ ਲਈ, ਤੁਹਾਨੂੰ ਆਪਣੀ ਚਮੜੀ ਦੀ ਵਿਸ਼ੇਸ਼ ਦੇਖਭਾਲ ਕਰਨ ਦੀ ਜ਼ਰੂਰਤ ਹੈ, ਖਾਸ ਕਰਕੇ ਵੱਧਦੀ ਉਮਰ ਦੇ ਨਾਲ ਸਿਹਤ ਦਾ ਧਿਆਨ ਰੱਖਣਾ ਜਰੂਰੀ ਹੋ ਜਾਂਦਾ ਹੈ ।
ਚਿਹਰੇ ਨੂੰ ਮੁਹਾਸਿਆ ਤੋਂ ਦੂਰ ਰੱਖਣ, ਇਸ ਦੀ ਚਮਕ ਵਧਾਉਣ ਅਤੇ ਝੁਰੜੀਆਂ ਤੋਂ ਬਚਾਉਣ ਲਈ ਐਕਸਫੋਲੀਏਸ਼ਨ ਅਤੇ ਮਾਇਸਚਰਾਈਜ਼ ਕਰਦੇ ਰਹਿਣਾ ਜ਼ਰੂਰੀ ਹੈ, ਪਰ ਜੇਕਰ ਨਿਯਮਿਤ ਤੌਰ ‘ਤੇ ਇਨ੍ਹਾਂ ਇਲਾਜਾਂ ਨੂੰ ਕਰਨ ਤੋਂ ਬਾਅਦ ਵੀ ਚਮੜੀ ਫਿੱਕੀ ਦਿਖਾਈ ਦੇ ਰਹੀ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਕੋਲੇਜਨ ਦਾ ਉਤਪਾਦਨ ਵਧਾਉਣ ਦੀ ਲੋੜ ਹੈ । ਜਿਸ ਦੇ ਲਈ ਤੁਹਾਨੂੰ ਆਪਣੀ ਡਾਈਟ ‘ਚ ਕੁਝ ਖਾਸ ਚੀਜ਼ਾਂ ਨੂੰ ਸ਼ਾਮਲ ਕਰਨਾ ਹੋਵੇਗਾ। ਨਾਲ ਹੀ ਕੁਝ ਫੇਸ ਪੈਕਸ ਦਾ ਇਸਤੇਮਾਲ ਵੀ ਕਰਨਾ ਪਵੇਗਾ । ਆਓ ਜਾਣਦੇ ਹਾਂ ਕੁਝ ਅਜਿਹੇ ਫੇਸ ਪੈਕਸ ਬਾਰੇ ਜੋ ਤੁਹਾਡੇ ਸਰੀਰ ‘ਚ ਕੈਲਾਜੋਨ ਦੀ ਕਮੀ ਨੂੰ ਪੂਰਾ ਕਰਨਗੇ।
ਕੀ ਹੈ ਕੋਲੇਜਨ ?
ਕੋਲੇਜਨ ਇੱਕ ਪ੍ਰੋਟੀਨ ਹੈ, ਜੋ ਸਾਡੀ ਚਮੜੀ ਵਿੱਚ ਪਹਿਲਾਂ ਤੋਂ ਮੌਜੂਦ ਹੁੰਦਾ ਹੈ। ਇਸ ਕਾਰਨ ਚਮੜੀ ਜਵਾਨ ਰਹਿੰਦੀ ਹੈ। ਇਸ ਤੋਂ ਇਲਾਵਾ, ਇਹ ਚਮੜੀ ਨੂੰ ਲਚਕਦਾਰ ਅਤੇ ਹਾਈਡਰੇਟ ਵੀ ਰੱਖਦਾ ਹੈ। ਕੋਲੇਜਨ ਫਾਈਬਰੋਬਲਾਸਟ ਬਣਾਉਣ ਵਿੱਚ ਮਦਦ ਕਰਦਾ ਹੈ, ਜੋ ਨਵੇਂ ਸੈੱਲਾਂ ਦੇ ਗਠਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਕੋਲੇਜਨ ਬੂਸਟਿੰਗ ਫੇਸ ਮਾਸਕ
1. ਹਲਦੀ ਦਾ ਮਾਸਕ
ਹਲਦੀ ਚਮੜੀ ਨੂੰ ਕੁਦਰਤੀ ਚਮਕ ਦਿੰਦੀ ਹੈ। ਇਸ ‘ਚ ਮੌਜੂਦ ਕਰਕਿਊਮਿਨ ਕੋਲੇਜਨ ਦਾ ਉਤਪਾਦਨ ਵਧਾਉਣ ‘ਚ ਮਦਦਗਾਰ ਹੁੰਦਾ ਹੈ। ਰੰਗ ਨੂੰ ਨਿਖਾਰਨ ਦੇ ਨਾਲ-ਨਾਲ ਇਹ ਚਿਹਰੇ ਦੇ ਦਾਗ-ਧੱਬਿਆਂ ਨੂੰ ਵੀ ਦੂਰ ਕਰਦਾ ਹੈ। ਇਸ ਦੇ ਲਈ ਦੁੱਧ ‘ਚ ਸ਼ਹਿਦ ਅਤੇ ਇਕ ਚੁਟਕੀ ਹਲਦੀ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ 15-20 ਮਿੰਟ ਲਈ ਛੱਡ ਦਿਓ ਅਤੇ ਫਿਰ ਸਾਧਾਰਨ ਪਾਣੀ ਨਾਲ ਧੋ ਲਓ। ਇਸ ਨੂੰ ਹਫਤੇ ‘ਚ ਦੋ ਵਾਰ ਲਗਾਓ।
2. ਪਪੀਤੇ ਦਾ ਮਾਸਕ
ਪਪੀਤੇ ਤੋਂ ਬਣਿਆ ਮਾਸਕ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਜੋ ਕੋਲੇਜਨ ਨੂੰ ਵਧਾ ਕੇ ਮੁਹਾਸੇ, ਦਾਗ-ਧੱਬੇ ਅਤੇ ਝੁਰੜੀਆਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਪਪੀਤੇ ਦਾ ਮਾਸਕ ਬਣਾਉਣ ਲਈ ਇਸ ਦੇ ਗੁੱਦੇ ‘ਚ ਨਿੰਬੂ ਦੇ ਰਸ ਦੀਆਂ 2-3 ਬੂੰਦਾਂ ਪਾਓ। ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ 15-20 ਮਿੰਟ ਬਾਅਦ ਧੋ ਲਓ।
3. ਹਨੀ ਮਾਸਕ
ਸ਼ਹਿਦ ਚਮੜੀ ਨੂੰ ਤੇਲਯੁਕਤ ਬਣਾਏ ਬਿਨਾਂ ਮਾਸਚਰਾਇਜ਼ ਰੱਖਣ ਵਿੱਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆ ਸਮੱਸਿਆਵਾਂ ਜਿਵੇੇਂ ਮੁਹਾਸੇ, ਜ਼ਖ਼ਮ, ਸਕਿਨ ਟੋਨ ਤੋਂ ਨਿਪਟਿਆ ਜਾ ਸਕਦਾ ਹੈ। ਇਸ ਦੇ ਲਈ ਸ਼ਹਿਦ ਅਤੇ ਦਾਲਚੀਨੀ ਪਾਊਡਰ ਨੂੰ ਮਿਲਾ ਲਓ। ਇਸ ਨੂੰ ਆਪਣੇ ਚਿਹਰੇ ‘ਤੇ ਲਗਾਓ ਅਤੇ 8-10 ਮਿੰਟ ਲਈ ਛੱਡ ਦਿਓ ਅਤੇ ਫਿਰ ਕੋਸੇ ਪਾਣੀ ਨਾਲ ਆਪਣਾ ਮੂੰਹ ਧੋ ਲਵੋ।









