WFI ਦੀ ਅਨੁਸ਼ਾਸਨੀ ਕਾਰਵਾਈ ਖ਼ਿਲਾਫ਼ ਹਾਈਕੋਰਟ ਪਹੁੰਚੇ ਵਿਨੇਸ਼ ਫੋਗਾਟ

0
3

ਸਪੋਰਟਸ ਡੈਸਕ: ਦਿੱਲੀ ਹਾਈ ਕੋਰਟ ਨੇ ਬੀਤੇ ਦਿਨ ਪਹਿਲਵਾਨ ਵਿਨੇਸ਼ ਫੋਗਾਟ ਦੀ ਪਟੀਸ਼ਨ ‘ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਤੋਂ ਜਵਾਬ ਮੰਗਿਆ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਖ਼ਿਲਾਫ਼ ਜਾਰੀ ਸਪੱਸ਼ਟੀਕਰਨ ਨੋਟਿਸ ਅਤੇ ਅਨੁਸ਼ਾਸਨੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਕੇਸ ਵਿੱਚ ਰਸਮੀ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਡਬਲਯੂ.ਐਫ.ਆਈ. ਦੇ ਵਕੀਲ ਨੂੰ ਨਿਰਦੇਸ਼ ਲੈਣ ਲਈ ਕਿਹਾ। ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ।

ਵਿਨੇਸ਼ ਨੇ ਪਟੀਸ਼ਨ ‘ਚ ਕਿਹਾ ਹੈ ਕਿ ਉਨ੍ਹਾਂ ਨੂੰ 9 ਮਈ ਅਤੇ 17 ਜੂਨ ਨੂੰ ਜਾਰੀ ਕੀਤੇ ਦੋਵੇਂ ਕਾਰਨ ਦੱਸੋ ਨੋਟਿਸ ਮਨਮਾਨੀ, ਬਦਨੀਤੀ ਵਾਲੀ ਕਾਰਵਾਈ ਦਾ ਹਿੱਸਾ ਹਨ। ਇਹ ਮਾਂ ਬਣਨ ਤੋਂ ਬਾਅਦ ਪ੍ਰਤੀਯੋਗੀ ਕੁਸ਼ਤੀ ਵਿੱਚ ਉਨ੍ਹਾਂ ਦੀ ਵਾਪਸੀ ਨੂੰ ਪ੍ਰਭਾਵਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਟੈਸਟਿੰਗ ਏਜੰਸੀ (ਆਈ.ਟੀ.ਏ.) ਨੇ ਉਨ੍ਹਾਂ ਨੂੰ 1 ਜਨਵਰੀ 2026 ਤੋਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ, ਫਿਰ ਵੀ ਡਬਲਯੂ.ਐੱਫ.ਆਈ. ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ।

ਪਟੀਸ਼ਨ ‘ਚ ਵਿਨੇਸ਼ ਨੇ ਕਿਹਾ ਕਿ ਕਾਰਨ ਦੱਸੋ ਨੋਟਿਸ ਅਤੇ ਉਨ੍ਹਾਂ ਤੋਂ ਬਾਅਦ ਦੀ ਕਾਰਵਾਈ ਲਗਾਤਾਰ ਉਨ੍ਹਾਂ ਨੂੰ ਉੱਚ ਪੱਧਰੀ ਮੁਕਾਬਲਿਆਂ ‘ਚ ਵਾਪਸੀ ਕਰਨ ‘ਚ ਰੁਕਾਵਟ ਬਣ ਰਹੀ ਹੈ। ਇਹ ਉਨ੍ਹਾਂ ਦੀ ਯੋਗਤਾ, ਨਾਮਜ਼ਦਗੀ ਅਤੇ ਆਉਣ ਵਾਲੇ ਮੁਕਾਬਲਿਆਂ ਵਿੱਚ ਭਾਗੀਦਾਰੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

LEAVE A REPLY

Please enter your comment!
Please enter your name here