ਹੁਤੀ ਵਿਦਰੋਹੀਆਂ ‘ਤੇ ਹਮਲਾ ਕਰਨ ਦੀ ਅਮਰੀਕਾ ਦੀ ਯੋਜਨਾ ਇਕ ਵਾਰ ਫਿਰ ਹੋਈ ਲੀਕ

0
73

ਅਮਰੀਕਾ : ਹੁਤੀ ਵਿਦਰੋਹੀਆਂ ‘ਤੇ ਹਮਲਾ ਕਰਨ ਦੀ ਅਮਰੀਕਾ ਦੀ ਯੋਜਨਾ ਇਕ ਵਾਰ ਫਿਰ ਲੀਕ ਹੋ ਗਈ ਹੈ ਅਤੇ ਇਸ ਵਾਰ ਉਂਗਲਾਂ ਸਿੱਧੇ ਤੌਰ ‘ਤੇ ਟਰੰਪ ਕੈਬਨਿਟ ਵੱਲ ਇਸ਼ਾਰਾ ਕਰ ਰਹੀਆਂ ਹਨ। ਰਾਸ਼ਟਰਪਤੀ ਟਰੰਪ ਦੇ ਰੱਖਿਆ ਮੰਤਰੀ ਪੀਟ ਹੇਗਸੇਥ ‘ਤੇ ਯਮਨ ‘ਚ ਹੂਤੀ ਵਿਦਰੋਹੀਆਂ ਵਿਰੁੱਧ ਫੌਜੀ ਹਮਲੇ ਬਾਰੇ ਸੰਵੇਦਨਸ਼ੀਲ ਜਾਣਕਾਰੀ ਸਿਗਨਲ ਨਾਂ ਦੇ ਮੈਸੇਜਿੰਗ ਐਪ ‘ਤੇ ਲੀਕ ਕਰਨ ਦਾ ਦੋਸ਼ ਹੈ।

ਹੇਗਸੇਥ ਨੇ ਇਕ ਨਿੱਜੀ ਸਿਗਨਲ ਸਮੂਹ ਨਾਲ ਇਹ ਜਾਣਕਾਰੀ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਦੀ ਪਤਨੀ ਜੈਨੀਫਰ ਰਾਊਚੇਟ ਹੇਗਸੇਥ, ਭਰਾ ਫਿਲ ਹੇਗਸੇਥ ਅਤੇ ਨਿੱਜੀ ਵਕੀਲ ਟਿਮ ਪਾਰਲੇਟਰ ਸਮੇਤ ਲਗਭਗ ਇਕ ਦਰਜਨ ਲੋਕ ਸ਼ਾਮਲ ਸਨ। ਇਸ ਗਰੁੱਪ ਦਾ ਨਾਮ ‘ਡਿਫੈਂਸ ਟੀਮ ਹਡਲ’ ਸੀ ਅਤੇ ਇਸ ਨੂੰ ਹੇਗਸੇਥ ਨੇ ਜਨਵਰੀ 2025 ‘ਚ ਬਣਾਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਰੁੱਪ ਲਈ ਉਨ੍ਹਾਂ ਨੇ ਸਰਕਾਰੀ ਡਿਵਾਈਸ ਦੀ ਬਜਾਏ ਆਪਣੇ ਨਿੱਜੀ ਫੋਨ ਦੀ ਵਰਤੋਂ ਕੀਤੀ।

ਇਹ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਸੀ ਜਦੋਂ ਅਟਲਾਂਟਿਕ ਦੇ ਸੰਪਾਦਕ ਜੈਫਰੀ ਗੋਲਡਬਰਗ ਨੂੰ ਮਾਰਚ ਵਿਚ ਗਲਤੀ ਨਾਲ ਇਸ ਸਿਗਨਲ ਗਰੁੱਪ ਵਿਚ ਸ਼ਾਮਲ ਕਰ ਲਿਆ ਗਿਆ ਸੀ। ਬਾਅਦ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਸਮੇਂ ਨਹੀਂ ਪਤਾ ਸੀ ਕਿ ਉਹ ਟਰੰਪ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਫੌਜੀ ਯੋਜਨਾ ‘ਤੇ ਚਰਚਾ ਕਰ ਰਹੇ ਹਨ। ਗੋਲਡਬਰਗ ਮੁਤਾਬਕ ਉਨ੍ਹਾਂ ਨੂੰ ਦੋ ਘੰਟੇ ਪਹਿਲਾਂ ਹੁਤੀ ‘ਤੇ ਹੋਏ ਹਮਲੇ ਬਾਰੇ ਪਤਾ ਲੱਗਾ ਸੀ, ਜਦੋਂ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਨੂੰ ਸਮੂਹ ਨਾਲ ਸਾਂਝਾ ਕੀਤਾ ਸੀ।

ਇਸ ਸਮੂਹ ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਨਸ, ਰੱਖਿਆ ਮੰਤਰੀ ਮਾਰਕੋ ਰੂਬੀਓ, ਐਨ.ਐਸ.ਏ ਮਾਈਕ ਵਾਲਟਜ਼ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ। ਇਸ ਘਟਨਾ ‘ਤੇ ਪ੍ਰਤੀਕਿ ਰਿਆ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਕਿਹਾ ਕਿ ਮੈਂ ਉਸ ਮੈਗਜ਼ੀਨ ਦਾ ਪ੍ਰਸ਼ੰਸਕ ਨਹੀਂ ਹਾਂ। ਇਹ ਸਾਰਾ ਮਾਮਲਾ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਜਿੱਥੇ ਹੁਣ ਨਿੱਜੀ ਚੈਟ ਗਰੁੱਪਾਂ ਵਿਚ ਫੌਜੀ ਯੋਜਨਾਵਾਂ ਲੀਕ ਹੋ ਰਹੀਆਂ ਹਨ।

LEAVE A REPLY

Please enter your comment!
Please enter your name here