ਸਹਾਰਨਪੁਰ ‘ਚ 1.20 ਲੱਖ ਦੇ ਨਕਲੀ ਸਿੱਕਿਆਂ ਸਮੇਤ ਦੋ ਕਾਬੂ

0
115

ਸਹਾਰਨਪੁਰ : ਪੰਜਾਬ ਨੈਸ਼ਨਲ ਬੈਂਕ (PNB) ਦੀ ਕਰੰਸੀ ਚੈਸਟ ਵਿੱਚ 17 ਕਰੋੜ 29 ਲੱਖ ਰੁਪਏ ਦੇ ਨਕਲੀ ਨੋਟ ਮਿਲਣ ਦੇ ਮਾਮਲੇ ਦੀ NIA ਜਾਂਚ ਦਰਮਿਆਨ ਸਹਾਰਨਪੁਰ ਤੋਂ ਨਕਲੀ ਸਿੱਕਿਆਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਅਤੇ SOG ਦੀ ਸਾਂਝੀ ਟੀਮ ਨੇ ਆਵਾਸ ਵਿਕਾਸ ਕਾਲੋਨੀ ਵਾਸੀ ਕੁਲਦੀਪ ਅਤੇ ਵਿਪਿਨ ਨੂੰ ਕਥਿਤ ਤੌਰ ‘ਤੇ ਨਕਲੀ ਸਿੱਕਿਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਬਰਾਮਦ ਕੀਤੇ ਗਏ 20 ਰੁਪਏ ਦੇ ਸਿੱਕਿਆਂ ਦੀ ਕੁੱਲ ਕੀਮਤ ਕਰੀਬ 1.20 ਲੱਖ ਰੁਪਏ ਹੈ।

ਪੁਲਿਸ ਵੱਲੋਂ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਪੁਲਿਸ ਹੁਣ ਇਸ ਮਾਮਲੇ ਦੇ ਮੁੱਖ ਮੁਲਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮ ਕਾਬੂ ਕੀਤੇ ਗਏ ਦੋਵਾਂ ਮੁਲਜ਼ਮਾਂ ਨੂੰ ਨਾਲ ਲੈ ਕੇ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here