ਕੈਥਲ ‘ਚ CIA ਟੀਮ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ

0
267

ਕੈਥਲ : ਕੈਥਲ (Kaithal) ‘ਚ ਸੀ.ਆਈ.ਏ. ਟੀਮ (CIA team) ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋ ਗਈ। ਇਸ ਮੁਕਾਬਲੇ ਵਿੱਚ ਬਦਮਾਸ਼ਾਂ ਨੇ ਸੀਆਈਏ ਟੀਮ ਦੇ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਦਿੱਤੀ। ਕੈਥਲ ਸੀ.ਆਈ.ਏ. ਦੀ ਟੀਮ ਐਸ.ਟੀ.ਐਫ. ਰੋਹਤਕ ਦੀ ਮਦਦ ਲਈ ਪਹੁੰਚੀ ਸੀ।

ਇੱਕ ਬਦਮਾਸ਼ ਗ੍ਰਿਫ਼ਤਾਰ
ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਕੈਥਲ ਦੇ ਕਰੌੜਾ ਪਿੰਡ ‘ਚ ਰਾਤ ਕਰੀਬ 9 ਵਜੇ ਹੋਇਆ। ਰੋਹਤਕ ਤੋਂ ਸੂਚਨਾ ਮਿਲੀ ਸੀ ਕਿ ਚਾਰ ਬਦਮਾਸ਼ ਕੈਥਲ ਪਹੁੰਚ ਗਏ ਹਨ। ਜ਼ਖਮੀ ਪੁਲਿਸ ਮੁਲਾਜ਼ਮ ਨੂੰ ਰਾਤ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਇੱਕ ਬਦਮਾਸ਼ ਨੂੰ ਫੜਿਆ ਹੈ। ਰੋਹਤਕ ਐਸ.ਟੀ.ਐਫ ਅਤੇ ਕੈਥਲ ਸੀ.ਆਈ.ਏ ਬਦਮਾਸ਼ਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

LEAVE A REPLY

Please enter your comment!
Please enter your name here