Home ਖੇਡਾਂ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਭਾਰਤੀ ਟੀਮ ਦੇ ਹੋਣਹਾਰ ਕ੍ਰਿਕਟਰ ਰਿੰਕੂ...

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਭਾਰਤੀ ਟੀਮ ਦੇ ਹੋਣਹਾਰ ਕ੍ਰਿਕਟਰ ਰਿੰਕੂ ਸਿੰਘ ਨੂੰ ਦਿੱਤਾ ਗਿਆ ਵੱਡਾ ਤੋਹਫ਼ਾ

0

Sports News : ਭਾਰਤੀ ਟੀਮ ਦੇ ਹੋਣਹਾਰ ਕ੍ਰਿਕਟਰ ਰਿੰਕੂ ਸਿੰਘ ਨੂੰ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਖੇਡ ਜਗਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅੰਤਰਰਾਸ਼ਟਰ ਇਨਾਮ ਜੇਤੂ ਸਿੱਧੀ ਭਰਤੀ ਨਿਯਮਾਵਲੀ 2022 ਦੇ ਤਹਿਤ ਉਨ੍ਹਾਂ ਨੂੰ ਬੇਸਿਕ ਸਿੱਖਿਆ ਅਧਿਕਾਰੀ ਦੇ ਪਦ ‘ਤੇ ਨਿਯੁਕਤ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਬੇਸਿਕ ਸਿੱਖਿਆ ਨਿਰਦੇਸ਼ਕ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ। ਰਿੰਕੂ ਸਿੰਘ ਨੂੰ ਇਹ ਨਿਯੁਕਤੀ ਰਾਜ ਸਰਕਾਰ ਦੀ ਉਸ ਨੀਤੀ ਦੇ ਤਹਿਤ ਦਿੱਤੀ ਜਾ ਰਹੀ ਹੈ, ਜਿਸਦੇ ਅਧੀਨ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਜਨਕ ਤਰੀਕੇ ਨਾਲ ਸਰਕਾਰੀ ਸੇਵਾਵਾਂ ਵਿੱਚ ਸਥਾਨ ਦਿੱਤਾ ਜਾਂਦਾ ਹੈ।

27 ਸਾਲਾ ਬੱਲੇਬਾਜ਼ ਨੂੰ ਜਲਦੀ ਤੋਂ ਜਲਦੀ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਸਬੰਧਤ ਪੋਰਟਲ ‘ਤੇ ਅਪਲੋਡ ਕਰਨ ਨੂੰ ਕਿਹਾ ਗਿਆ ਹੈ । ਦਸਤਾਵੇਜ਼ਾਂ ਦੀ ਇੱਕ ਵਾਰ ਪੁਸ਼ਟੀ ਅਤੇ ਤਸਦੀਕ ਹੋਣ ਤੋਂ ਬਾਅਦ, ਉਨ੍ਹਾਂ ਨੂੰ ਇੱਕ ਅਸਥਾਈ ਨਿਯੁਕਤੀ ਦਿੱਤੀ ਜਾਵੇਗੀ।

ਰਿੰਕੂ ਦੀ ਹਾਲ ਹੀ ਵਿੱਚ ਹੋਈ ਮੰਗਣੀ

ਹਾਲ ਹੀ ਵਿੱਚ ਭਾਰਤੀ ਕ੍ਰਿਕਟਰ ਦੀ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਨਾਲ ਮੰਗਣੀ ਹੋਈ। ਇਸ ਦੌਰਾਨ ਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਸਮਾਰੋਹ ਵਿੱਚ ਹਿੱਸਾ ਲਿਆ। ਜਾਣਕਾਰੀ ਅਨੁਸਾਰ 18 ਨਵੰਬਰ ਨੂੰ ਉਹ ਇੱਕ ਦੂਜੇ ਨਾਲ ਵਿਆਹ ਵੀ ਕਰਨਗੇ। ਪਰ ਕਿਸੇ ਕਾਰਨ ਕਰਕੇ ਵਿਆਹ ਦੀ ਤਾਰੀਖ ਮੁਲਤਵੀ ਕਰ ਦਿੱਤੀ ਗਈ ਹੈ।

ਰਿੰਕੂ ਸਿੰਘ ਦਾ ਕ੍ਰਿਕਟ ਕਰੀਅਰ

ਰਿੰਕੂ ਸਿੰਘ ਦੇ ਕ੍ਰਿਕਟ ਕਰੀਅਰ ਬਾਰੇ ਗੱਲ ਕਰੀਏ ਤਾਂ, ਇਹ ਖ਼ਬਰ ਲਿਖੇ ਜਾਣ ਤੱਕ, ਉਨ੍ਹਾਂ ਨੇ ਦੇਸ਼ ਲਈ ਦੋ ਵਨਡੇ ਅਤੇ 33 ਟੀ-20 ਮੈਚ ਖੇਡੇ ਹਨ। ਇਸ ਦੌਰਾਨ, ਉਨ੍ਹਾਂ ਦੇ ਬੱਲੇ ਨੇ ਦੋ ਵਨਡੇ ਪਾਰੀਆਂ ਵਿੱਚ 27.5 ਦੀ ਔਸਤ ਨਾਲ 55 ਦੌੜਾਂ ਅਤੇ 24 ਟੀ-20 ਪਾਰੀਆਂ ਵਿੱਚ 42 ਦੀ ਔਸਤ ਨਾਲ 546 ਦੌੜਾਂ ਬਣਾਈਆਂ ਹਨ।

ਬੱਲੇਬਾਜ਼ੀ ਤੋਂ ਇਲਾਵਾ, ਉਨ੍ਹਾਂ ਨੇ ਗੇਂਦਬਾਜ਼ੀ ਵਿੱਚ ਵੀ ਆਪਣਾ ਹੱਥ ਅਜ਼ਮਾਇਆ ਹੈ। ਜਿੱਥੇ ਉਨ੍ਹਾਂ ਨੂੰ ਇੱਕ ਵਨਡੇ ਪਾਰੀ ਵਿੱਚ ਇੱਕ ਸਫਲਤਾ ਅਤੇ ਇੱਕ ਟੀ-20 ਪਾਰੀ ਵਿੱਚ ਦੋ ਸਫਲਤਾਵਾਂ ਮਿਲੀਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version