Home ਪੰਜਾਬ ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਲਈ ਹਨੇਰੀ-ਤੂਫਾਨ ਸਬੰਧੀ ‘ਯੈਲੋ ਅਲਰਟ’...

ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਲਈ ਹਨੇਰੀ-ਤੂਫਾਨ ਸਬੰਧੀ ‘ਯੈਲੋ ਅਲਰਟ’ ਕੀਤਾ ਗਿਆ ਜਾਰੀ

0

ਜਲੰਧਰ : ਮੌਸਮ ਵਿਭਾਗ (The Meteorological Department) ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਲਈ ਹਨੇਰੀ-ਤੂਫਾਨ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਗਿਆ। ਇਸੇ ਤਹਿਤ 5 ਅਤੇ 6 ਜਨਵਰੀ ਨੂੰ ਧੁੰਦ ਦਾ ਪ੍ਰਭਾਵ ਵਧਣ ਸਬੰਧੀ ਦੱਸਿਆ ਗਿਆ ਹੈ। ਉਥੇ ਹੀ, ਮੌਸਮ ਦੇ ਮਾਹਿਰਾਂ ਵੱਲੋਂ ਸੰਘਣੀ ਤੋਂ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕਰਦੇ ਹੋਏ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਇਸ ਚਿਤਾਵਨੀ ਦੇ ਮੁਤਾਬਕ ਹਰਿਆਣਾ ਅਤੇ ਪੰਜਾਬ ਵਿਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ, ਜਦੋਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਤੋਂ ਵੀ ਸੰਘਣੀ ਧੁੰਦ ਛਾਈ ਰਹੇਗੀ। ਸੰਘਣੀ ਧੁੰਦ ਖ਼ਤਰੇ ਤੋਂ ਘੱਟ ਨਹੀਂ ਹੈ, ਕਿਉਂਕਿ ਵਿਜ਼ੀਬਿਲਟੀ ਨਾ ਹੋਣ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ।

ਰਾਡਾਰ ਸਮੇਤ ਪੈਮਾਨਾ ਉਪਕਰਨਾਂ ਜ਼ਰੀਏ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਜਲੰਧਰ ਤੇ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਸਿਰਫ਼ 10 ਮੀਟਰ ਦੀ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ ਹੈ, ਜਦੋਂ ਕਿ ਅੰਮ੍ਰਿਤਸਰ ਦੇ ਬਾਹਰੀ ਇਲਾਕਿਆਂ ਵਿਚ ਧੁੰਦ ਕਾਰਨ ਕੁਝ ਮੀਟਰ ਦੀ ਦੂਰੀ ’ਤੇ ਵੀ ਦਿਸਣਾ ਬੰਦ ਹੋ ਗਿਆ। ਦੇਰ ਰਾਤ ਅਤੇ ਸਵੇਰ ਸਮੇਂ ਜ਼ੀਰੋ ਵਿਜ਼ੀਬਿਲਟੀ ਨੇ ਆਪਣਾ ਅਸਰ ਦਿਖਾਇਆ। ਧੁੰਦ ਦਾ ਕਹਿਰ ਜ਼ੋਰਾਂ ’ਤੇ ਹੈ ਅਤੇ ਦਿਨ ਵਿਚ 2 ਵਾਰ (ਸਵੇਰ-ਸ਼ਾਮ) ਨੂੰ ਸੰਘਣੀ ਧੁੰਦ ਪੈ ਰਹੀ ਹੈ। ਮਾਹਿਰਾਂ ਮੁਤਾਬਕ ਅਜਿਹਾ ਘੱਟ ਹੀ ਹੁੰਦਾ ਹੈ, ਜਦੋਂ ਇੰਨੀ ਸੰਘਣੀ ਧੁੰਦ ਪੈਂਦੀ ਹੈ।

ਇਸ ਸਮੇਂ ਜੋ ਮੌਸਮ ਚੱਲ ਰਿਹਾ ਹੈ, ਉਸ ਮੁਤਾਬਕ ਉੱਤਰ ਭਾਰਤ ਦੇ ਕਈ ਸੂਬੇ ਧੁੰਦ ਦੀ ਚਾਦਰ ਵਿਚ ਘਿਰੇ ਨਜ਼ਰ ਆ ਰਹੇ ਹਨ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਅਲਰਟ ਦੇ ਮੁਤਾਬਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਚੱਲ ਰਿਹਾ ਹੈ ਅਤੇ ਘੱਟ ਤੋਂ ਘੱਟ ਤਾਪਮਾਨ ਸ਼ਹੀਦ ਭਗਤ ਸਿੰਘ ਨਗਰ ਵਿਚ 4.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜਦੋਂ ਕਿ ਬਠਿੰਡਾ ਵਿਚ 5.2 ਅਤੇ ਅੰਮ੍ਰਿਤਸਰ ਵਿਚ 7.3 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ।

ਸੰਘਣੀ ਧੁੰਦ ਕਾਰਨ ਆਉਣ ਵਾਲੇ ਦਿਨਾਂ ਵਿਚ ਵਿਜ਼ੀਬਿਲਟੀ ਜ਼ੀਰੋ ਹੋਣ ਕਰ ਕੇ ਵਾਹਨ ਚਲਾਉਣ ਵਿਚ ਖ਼ਤਰਾ ਪੈਦਾ ਹੋਵੇਗਾ, ਜਿਸ ਕਾਰਨ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ ਸਮੇਤ ਗੁਆਂਢੀ ਸੂਬਿਆਂ ਵਿਚ ਸੰਘਣੀ ਕਾਰਨ ਕਈ ਵੱਡੇ ਸੜਕ ਹਾਦਸੇ ਹੋਏ ਹਨ। ਇਸੇ ਤਰ੍ਹਾਂ ਨਾਲ ਹਰਿਆਣਾ ਵਿਚ ਅੰਬਾਲਾ ਵਰਗੇ ਮੁੱਖ ਸ਼ਹਿਰਾਂ ਵਿਚ 20 ਮੀਟਰ ਤਕ ਵਿਜ਼ੀਬਿਲਟੀ ਰਿਕਾਰਡ ਹੋਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version