ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਕੀਤਾ ਗਿਆ ਐਲਾਨ

0
91

ਸਪੋਰਟਸ ਡੈਸਕ : ਯੂ.ਏ.ਈ ਵਿੱਚ ਹੋਣ ਵਾਲੇ ਆਈ.ਸੀ.ਸੀ ਮਹਿਲਾ ਟੀ-20 ਵਿਸ਼ਵ ਕੱਪ (Women’s T20 World Cup) 2024 ਲਈ ਹਰਮਨਪ੍ਰੀਤ ਕੌਰ ਭਾਰਤੀ ਟੀਮ ਦੀ ਅਗਵਾਈ ਕਰੇਗੀ, ਜਦਕਿ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਯਸਤਿਕਾ ਭਾਟੀਆ ਅਤੇ ਸ਼੍ਰੇਅੰਕਾ ਪਾਟਿਲ ਦੀ ਮਹਿਲਾ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। 15 ਮੈਂਬਰੀ ਭਾਰਤੀ ਟੀਮ ਤੋਂ ਇਲਾਵਾ ਤਿੰਨ ਖਿਡਾਰੀ ਟਰੈਵਲਿੰਗ ਰਿਜ਼ਰਵ ਵਜੋਂ ਯੂ.ਏ.ਈ ਜਾਣਗੇ। ਇਨ੍ਹਾਂ ਖਿਡਾਰਨਾਂ ਵਿੱਚ ਉਮਾ ਛੇਤਰੀ, ਤਨੁਜਾ ਕੰਵਰ ਅਤੇ ਸਾਇਮਾ ਠਾਕੋਰ ਦੇ ਨਾਂ ਸ਼ਾਮਲ ਹਨ।

ਟੀ-20 ਵਿਸ਼ਵ ਕੱਪ 2024 ਲਈ ਭਾਰਤ ਦੀ ਟੀਮ:

ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਯਸਤਿਕਾ ਭਾਟੀਆ (ਵਿਕਟਕੀਪਰ), ਪੂਜਾ ਵਸਤਰਕਾਰ, ਅਰੁੰਧਤੀ ਰੈਡੀ, ਰੇਣੂਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ ਅਤੇ ਸੰਜਨਾ ਸਜੀਵਨ। ਤੁਹਾਨੂੰ ਦੱਸ ਦੇਈਏ ਕਿ ਰਾਧਾ ਯਾਦਵ, ਸੰਜਨਾ ਸਜੀਵਨ ਅਤੇ ਸ਼੍ਰੇਅੰਕਾ ਪਾਟਿਲ ਦੇ ਵਿਸ਼ਵ ਕੱਪ ਖੇਡਣ ਦੀ ਸੰਭਾਵਨਾ ਉਨ੍ਹਾਂ ਦੀ ਫਿਟਨੈੱਸ ‘ਤੇ ਨਿਰਭਰ ਕਰੇਗੀ। ਟੂਰਨਾਮੈਂਟ ਦਾ ਨੌਵਾਂ ਐਡੀਸ਼ਨ 3 ਤੋਂ 20 ਅਕਤੂਬਰ ਤੱਕ ਦੁਬਈ ਅਤੇ ਯੂ.ਏ.ਈ ਦੇ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ। ਭਾਰਤ ਨੂੰ ਗਰੁੱਪ ਏ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਨਾਲ ਰੱਖਿਆ ਗਿਆ ਹੈ।

LEAVE A REPLY

Please enter your comment!
Please enter your name here