Home National ਦਿੱਲੀ ਦੇ ਰੋਹਿਣੀ ’ਚ ਆਰ.ਐਸ.ਐਸ. ਦਾ ‘ਰਾਸ਼ਟਰ ਵੰਦਨਮ’ ਪ੍ਰੋਗਰਾਮ, ਵਿਦਿਆਰਥੀਆਂ ਤੇ ਯਾਤਰੀਆਂ...

ਦਿੱਲੀ ਦੇ ਰੋਹਿਣੀ ’ਚ ਆਰ.ਐਸ.ਐਸ. ਦਾ ‘ਰਾਸ਼ਟਰ ਵੰਦਨਮ’ ਪ੍ਰੋਗਰਾਮ, ਵਿਦਿਆਰਥੀਆਂ ਤੇ ਯਾਤਰੀਆਂ ਲਈ ਟ੍ਰੈਫਿਕ ਐਡਵਾਇਜ਼ਰੀ ਜਾਰੀ

0

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਰੋਹਿਣੀ ਸੈਕਟਰ-23 ਵਿੱਚ ਸਥਿਤ ਸਮਰਸਤਾ ਸਥਲ (ਡੀ.ਡੀ.ਏ. ਗਰਾਊਂਡ) ਵਿਖੇ ਅੱਜ ਯਾਨੀ 29 ਨਵੰਬਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨਾਲ ਸਬੰਧਤ ਪ੍ਰੋਗਰਾਮ ‘ਰਾਸ਼ਟਰ ਵੰਦਨਮ’ ਅਤੇ ‘ਅਤਿਰੁਦਰ ਮਹਾਯੱਗ’ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿਸ਼ਾਲ ਧਾਰਮਿਕ-ਸਮਾਜਿਕ ਸਮਾਗਮ ਲਈ ਵੱਡੀ ਭੀੜ ਅਤੇ ਬੱਸਾਂ ਅਤੇ ਹੋਰ ਵਾਹਨਾਂ ਦੀ ਸੰਭਾਵਿਤ ਆਵਾਜਾਈ ਨੂੰ ਦੇਖਦੇ ਹੋਏ, ਦਿੱਲੀ ਟ੍ਰੈਫਿਕ ਪੁਲਿਸ ਨੇ ਇੱਕ ਵਿਆਪਕ ਟ੍ਰੈਫਿਕ ਸਲਾਹ ਜਾਰੀ ਕੀਤੀ ਹੈ। ਟ੍ਰੈਫਿਕ ਪੁਲਿਸ ਦੇ ਅਨੁਸਾਰ, ਰੋਹਿਣੀ ਸੈਕਟਰ 23, 24 ਅਤੇ ਆਲੇ ਦੁਆਲੇ ਦੇ ਜਾਪਾਨੀ ਪਾਰਕ ਸਰਕਲ ਖੇਤਰ ਵਿੱਚ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤੱਕ ਆਵਾਜਾਈ ਸੀਮਤ ਅਤੇ ਮੋੜੀ ਜਾਵੇਗੀ।

ਇਹ ਰਸਤੇ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ

ਦਿੱਲੀ ਟ੍ਰੈਫਿਕ ਪੁਲਿਸ ਨੇ ਯਾਤਰੀਆਂ ਅਤੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਦੇ ਵਿਚਕਾਰ ਹੇਠ ਲਿਖੀਆਂ ਮੁੱਖ ਸੜਕਾਂ ਤੋਂ ਬਚਣ ਜਾਂ ਵਿਕਲਪਿਕ ਰਸਤੇ ਚੁਣੋ:

ਭਗਵਾਨ ਮਹਾਵੀਰ ਮਾਰਗ

ਕੇ.ਐਨ. ਕਾਟਜੂ ਮਾਰਗ

ਕਰਾਲਾ-ਕਾਂਝਵਾਲਾ ਰੋਡ

ਰੋਹਿਣੀ ਸੈਕਟਰ 23 ਅਤੇ 24 ਦੀਆਂ ਅੰਦਰੂਨੀ ਸੜਕਾਂ

ਬਰਵਾਲਾ ਤੋਂ ਦਿੱਲੀ ਟੈਕਨਾਲੋਜੀਕਲ ਯੂਨੀਵਰਸਿਟੀ (ਡੀਟੀਯੂ) ਰੋਡ

ਯੂਈਆਰ-2 ਰੋਡ

ਮੰਗੋਲਪੁਰੀ ਅਤੇ ਨਿਠਾਰੀ ਤੋਂ ਆਉਣ ਵਾਲੀਆਂ ਸੜਕਾਂ

ਮੁੱਖ ਭੀੜ-ਭੜੱਕੇ ਵਾਲੇ ਚੌਰਾਹੇ: ਮਹਾਦੇਵ ਚੌਕ, ਮਧੂਬਨ ਚੌਕ ਅਤੇ ਸਿਆਰਾਮ ਚੌਕ ‘ਤੇ ਭਾਰੀ ਆਵਾਜਾਈ ਦਾ ਦਬਾਅ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।

ਵਿਦਿਆਰਥੀਆਂ ਅਤੇ ਪ੍ਰੀਖਿਆਰਥੀਆਂ ਦੇ ਲਈ ਵਿਸ਼ੇਸ਼ ਸਲਾਹ

ਦਿੱਲੀ ਟ੍ਰੈਫਿਕ ਪੁਲਿਸ ਨੇ ਵੱਖ-ਵੱਖ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਅਲਰਟ ਜਾਰੀ ਕੀਤੀ ਹੈ। ਟ੍ਰੈਫਿਕ ਜਾਮ ਅਤੇ ਦੇਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ, ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਪ੍ਰੀਖਿਆ ਕੇਂਦਰਾਂ ਦੇ ਲਈ ਸਮੇਂ ਤੋਂ ਕਾਫੀ ਪਹਿਲਾਂ ਨਿਕਲਣ, ਤਾਕਿ ਆਖਰੀ ਸਮੇਂ ਦੀ ਪਰੇਸ਼ਾਨੀ ਅਤੇ ਦੇਰੀ ਤੋਂ ਬਚਾਇਆ ਜਾ ਸਕੇ।

ਆਮ ਯਾਤਰੀਆਂ  ਦੇ ਲਈ ਟ੍ਰੈਫਿਕ ਪੁਲਿਸ ਦੇ ਨਿਰਦੇਸ਼ ਅਤੇ ਸੁਝਾਅ

ਟ੍ਰੈਫਿਕ ਜਾਮ ਅਤੇ ਪਾਰਕਿੰਗ ਸਮੱਸਿਆਵਾਂ ਤੋਂ ਬਚਣ ਲਈ, ਯਾਤਰੀਆਂ ਨੂੰ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦਿੱਲੀ ਮੈਟਰੋ ਦੀ ਰੈੱਡ ਲਾਈਨ ‘ਤੇ ਯਾਤਰਾ ਕਰਨਾ ਅਤੇ ਰਿਠਲਾ ਮੈਟਰੋ ਸਟੇਸ਼ਨ ‘ਤੇ ਉਤਰਨਾ ਸਭ ਤੋਂ ਸੁਵਿਧਾਜਨਕ ਵਿਕਲਪ ਹੈ। ਰੋਹਿਣੀ ਸੈਕਟਰ 8, 20, 21, 22, 23, 24 ਅਤੇ 25 ਦੀ ਯਾਤਰਾ ਕਰਨ ਵਾਲਿਆਂ ਨੂੰ ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਵਾਧੂ ਸਮਾਂ ਲੈ ਕੇ ਘਰੋਂ ਨਿਕਲਣਾ ਚਾਹੀਦਾ ਹੈ। ਮੌਕੇ ‘ਤੇ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਦੀਆਂ ਹਦਾਇਤਾਂ, ਬਦਲੇ ਗਏ ਰੂਟਾਂ ‘ਤੇ ਸੰਕੇਤਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੋ। ਦਿੱਲੀ ਟ੍ਰੈਫਿਕ ਪੁਲਿਸ ਦੇ ਅਧਿਕਾਰਤ ਸੋਸ਼ਲ ਮੀਡੀਆ ਚੈਨਲਾਂ ਅਤੇ ਹੈਲਪਲਾਈਨ ਰਾਹੀਂ ਟ੍ਰੈਫਿਕ ਸਥਿਤੀ ਬਾਰੇ ਅਪਡੇਟ ਰਹੋ।

NO COMMENTS

LEAVE A REPLY

Please enter your comment!
Please enter your name here

Exit mobile version