ਪੰਜਾਬ ਪੁਲਿਸ ਤੇ BSF ਨੂੰ ਮਿਲੀ ਵੱਡੀ ਕਾਮਯਾਬੀ, ਹੈਰੋਇਨ ਸਮੇਤ 2 ਤਸਕਰ ਕਾਬੂ

0
262

ਅੰਮ੍ਰਿਤਸਰ : ਪਾਕਿਸਤਾਨ (Pakistan) ਵੱਲੋਂ ਹਰ ਰੋਜ਼ ਸਰਹੱਦ ਰਾਹੀਂ ਡਰੋਨ ਰਾਹੀਂ ਹੈਰੋਇਨ ਭੇਜੀ ਜਾ ਰਹੀ ਹੈ। ਪੰਜਾਬ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਸਾਂਝਾ ਆਪ੍ਰੇਸ਼ਨ ਚਲਾ ਕੇ ਇਸ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਤਸਕਰਾਂ ਨੂੰ 2 ਕਰੋੜ ਰੁਪਏ ਦੀ ਕੀਮਤ ਦੀ ਡਰੋਨ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪਿੰਡ ਧਾਰੀਵਾਲ ਸਰਹੱਦੀ ਖੇਤਰ ਵਿੱਚ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ 2 ਭਾਰਤੀ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਇਲਾਕੇ ਵਿੱਚੋਂ ਇੱਕ ਮਿੰਨੀ ਡਰੋਨ ਅਤੇ ਪੀਲੀ ਟੇਪ ਵਿੱਚ ਲਪੇਟਿਆ ਇੱਕ ਪੈਕੇਟ ਮਿਲਿਆ ਹੈ ਜਿਸ ਵਿੱਚ 2 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਤਸਕਰਾਂ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

LEAVE A REPLY

Please enter your comment!
Please enter your name here