ਪੰਜਾਬ ਦੇ ਸੀਨੀਅਰ IAS ਅਫਸਰ ਦੇ ਘਰ ‘ਤੇ ਚੱਲੀਆਂ ਗੋਲੀਆਂ

0
341

ਚੰਡੀਗੜ੍ਹ : ਚੰਡੀਗੜ੍ਹ (Chandigarh) ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਦੀਵਾਲੀ ਦੀ ਰਾਤ ਸੈਕਟਰ 24 ਸਥਿਤ ਪੰਜਾਬ ਦੇ ਸੀਨੀਅਰ ਆਈ.ਏ.ਐਸ. (Senior IAS) ਅਧਿਕਾਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਕੀਤੀ ਗਈ। ਘਟਨਾ ਤੋਂ ਘਬਰਾ ਕੇ ਅਧਿਕਾਰੀ ਨੇ ਦੇਰ ਰਾਤ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ।

ਮੀਡੀਆ ਰਿਪੋਰਟਾਂ ਮੁਤਾਬਕ ਸੂਚਨਾ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੇ ਡੀ.ਐੱਸ.ਪੀ. ਫੋਰੈਂਸਿਕ ਜਾਂਚ ਮਾਹਿਰ ਵੀ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਲਈ ਨਮੂਨੇ ਇਕੱਠੇ ਕੀਤੇ ਗਏ। ਜਾਂਚ ਦੌਰਾਨ ਪੁਲਿਸ ਨੇ ਘਰ ਦੇ ਕਮਰੇ ‘ਚੋਂ ਇਕ ਗੋਲੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here