Home World News ਪੁਤਿਨ ਦੀ ਫੌਜ ਨੂੰ ਵੱਡਾ ਝਟਕਾ, ਜੰਗ ‘ਚ ਮੌਤਾਂ ਦਾ ਅੰਕੜਾ 7...

ਪੁਤਿਨ ਦੀ ਫੌਜ ਨੂੰ ਵੱਡਾ ਝਟਕਾ, ਜੰਗ ‘ਚ ਮੌਤਾਂ ਦਾ ਅੰਕੜਾ 7 ਲੱਖ ਤੋਂ ਪਾਰ

0

ਮਾਸਕੋ: ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਵਿੱਚ ਰੂਸੀ ਫੌਜ ਨੂੰ ਭਾਰੀ ਜਾਨੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਾਂਚ ਰਿਪੋਰਟ ਮੁਤਾਬਕ, ਇਸ ਜੰਗ ਵਿੱਚ ਹੁਣ ਤੱਕ 7 ਲੱਖ ਤੋਂ ਵੱਧ ਰੂਸੀ ਫੌਜੀਆਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਰੂਸ ਦੇ ਸਰਕਾਰੀ ਰਿਕਾਰਡ ਵਿੱਚ ਦਰਜ ਮੌਤਾਂ ਨਾਲੋਂ ਕਰੀਬ 2 ਲੱਖ ਵੱਧ ਦੱਸਿਆ ਜਾ ਰਿਹਾ ਹੈ।

ਹੈਕਰ ਗਰੁੱਪਾਂ ਦੇ ਡਾਟਾ ਦੇ ਆਧਾਰ ‘ਤੇ ਤਿਆਰ ਰਿਪੋਰਟ

ਰਿਪੋਰਟ ਅਨੁਸਾਰ ਇਹ ਅੰਕੜੇ ਯੂਕ੍ਰੇਨ ਦੇ ਸਮਰਥਨ ਵਾਲੇ ਦੋ ਹੈਕਰ ਗਰੁੱਪਾਂ ਤੋਂ ਪ੍ਰਾਪਤ ਸਰਕਾਰੀ ਡਾਟਾ ਦੇ ਆਧਾਰ ‘ਤੇ ਤਿਆਰ ਕੀਤੇ ਗਏ ਹਨ। ਇਸ ਡਾਟਾ ਦੀ ਜਾਂਚ ਤੋਂ ਬਾਅਦ ਜੰਗ ਵਿੱਚ ਮਾਰੇ ਗਏ ਰੂਸੀ ਸੈਨਿਕਾਂ ਦੀ ਗਿਣਤੀ 7 ਲੱਖ ਤੋਂ ਵੱਧ ਹੋਣ ਦਾ ਅੰਦਾਜ਼ਾ ਲਗਾਇਆ ਹੈ।

ਹਰ ਸਾਲ ਲੱਖਾਂ ਨਵੇਂ ਫੌਜੀਆਂ ਦੀ ਭਰਤੀ

ਜਾਣਕਾਰੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਰਕਾਰ ਜੰਗ ਦੌਰਾਨ ਹੋ ਰਹੇ ਫੌਜੀ ਨੁਕਸਾਨ ਦੀ ਭਰਪਾਈ ਲਈ ਹਰ ਸਾਲ 4 ਲੱਖ ਤੋਂ ਵੱਧ ਨਵੇਂ ਫੌਜੀਆਂ ਦੀ ਭਰਤੀ ਕਰ ਰਹੀ ਹੈ। ਨਵੇਂ ਸੈਨਿਕਾਂ ਨੂੰ ਫੌਜ ਵਿੱਚ ਸ਼ਾਮਲ ਕਰਨ ਲਈ ਵੱਡੀਆਂ ਰਕਮਾਂ ਦੇਣ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ।

ਸਰਕਾਰੀ ਰਿਕਾਰਡ ਵਿੱਚ ਘੱਟ ਮੌਤਾਂ ਦਰਜ

ਰੂਸ ਦੇ ਸਰਕਾਰੀ ਰਿਕਾਰਡ ਮੁਤਾਬਕ ਸਤੰਬਰ ਤੱਕ ਜੰਗ ਵਿੱਚ ਘੱਟੋ-ਘੱਟ 4 ਲੱਖ 90 ਹਜ਼ਾਰ ਫੌਜੀਆਂ ਦੀ ਮੌਤ ਦਰਜ ਕੀਤੀ ਗਈ ਸੀ। ਹਾਲਾਂਕਿ, ਸਰਕਾਰੀ ਰਿਕਾਰਡ ਵਿੱਚ ਮੌਤਾਂ ਦੀ ਜਾਣਕਾਰੀ ਦੇਰੀ ਨਾਲ ਦਰਜ ਹੋਣ ਕਾਰਨ ਅਸਲ ਗਿਣਤੀ ਇਸ ਤੋਂ ਵੱਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਰਿਪੋਰਟ ਮੁਤਾਬਕ ਸਰਕਾਰੀ ਅੰਕੜਿਆਂ ਵਿੱਚ ਸਾਲ 2026 ਦੌਰਾਨ ਮਾਰੇ ਗਏ ਜ਼ਿਆਦਾਤਰ ਫੌਜੀਆਂ ਦੇ ਨਾਂ ਵੀ ਸ਼ਾਮਲ ਨਹੀਂ ਹਨ। ਇਸ ਕਾਰਨ ਰੂਸ-ਯੂਕ੍ਰੇਨ ਜੰਗ ਵਿੱਚ ਹੋਏ ਅਸਲ ਜਾਨੀ ਨੁਕਸਾਨ ਦਾ ਪੂਰਾ ਅੰਦਾਜ਼ਾ ਲਗਾਉਣਾ ਮੁਸ਼ਕਲ ਬਣਿਆ ਹੋਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version