ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਦਾ ਤਗਮਾ

0
67

ਸਪੋਰਟਸ ਡੈਸਕ : ਭਾਰਤੀ ਪਹਿਲਵਾਨ ਅਮਨ ਸਹਿਰਾਵਤ (Indian wrestler Aman Sehrawat) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਿਆ। 21 ਸਾਲਾ ਅਮਨ ਨੇ ਕਾਂਸੀ ਲਈ ਖੇਡੇ ਗਏ ਮੈਚ ਵਿੱਚ ਪੋਰਟੋ ਰੀਕੋ ਦੇ ਡੇਰਿਅਨ ਟੋਈ ਕਰੂਜ਼ ਨੂੰ 13-5 ਦੇ ਫਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਛਤਰਸਾਲ ਅਖਾੜੇ ਦੇ ਹੋਣਹਾਰ ਪਹਿਲਵਾਨ ਅਮਨ ਨੇ ਵੀਰਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਅਤੇ ਕੁਆਰਟਰ ਫਾਈਨਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ ਪਰ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਦੇ ਸੈਮੀਫਾਈਨਲ ਵਿੱਚ ਜਾਪਾਨ ਦੇ ਚੋਟੀ ਦਾ ਦਰਜਾ ਪ੍ਰਾਪਤ ਰੇਈ ਹਿਗੁਚੀ ਤੋਂ ਇੱਕ ਤਰਫਾ ਅੰਦਾਜ਼ ਵਿੱਚ ਹਾਰ ਗਏ ਸੀ। ਅਮਨ ਭਾਵੇਂ ਵੀਰਵਾਰ ਨੂੰ ਤਮਗਾ ਹਾਸਲ ਕਰਨ ਤੋਂ ਖੁੰਝ ਗਏ ਸੀ ਪਰ ਉਨ੍ਹਾਂ ਨੇ ਕਾਂਸੀ ਦੇ ਤਗਮੇ ਦੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੇਸ਼ ਨੂੰ ਪੈਰਿਸ ਖੇਡਾਂ ਵਿਚ ਛੇਵਾਂ ਤਮਗਾ ਦਿਵਾਇਆ। ਭਾਰਤ ਨੇ ਪੈਰਿਸ ਓਲੰਪਿਕ ਵਿੱਚ ਹੁਣ ਤੱਕ ਪੰਜ ਕਾਂਸੀ ਅਤੇ ਇੱਕ ਚਾਂਦੀ ਦਾ ਤਗ਼ਮਾ ਸਮੇਤ ਕੁੱਲ ਛੇ ਤਮਗੇ ਜਿੱਤੇ ਹਨ।

LEAVE A REPLY

Please enter your comment!
Please enter your name here