ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਕੀਤੀ ਗਈ ਦਰਜ

0
90

ਪੰਜਾਬ: ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਅੱਜ ਬਾਜ਼ਾਰ ‘ਚੋਂ ਕੁਝ ਰਾਹਤ ਦੀ ਖਬਰ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਐਸੋਸੀਏਸ਼ਨ ਮੁਤਾਬਕ ਅੱਜ 24 ਕੈਰੇਟ ਸੋਨੇ ਦੀ ਕੀਮਤ 1,57,000 ਰੁਪਏ ਪ੍ਰਤੀ 10 ਗ੍ਰਾਮ ਰਹੀ , ਜੋ ਬੀਤੇ ਦਿਨ 1,57,400 ਰੁਪਏ ਸੀ। ਯਾਨੀ 24 ਕੈਰੇਟ ਸੋਨੇ ਦੀ ਕੀਮਤ ‘ਚ 400 ਰੁਪਏ ਦੀ ਕਮੀ ਆਈ ਹੈ।ਇਸ ਦੇ ਨਾਲ ਹੀ ਅੱਜ 22 ਕੈਰੇਟ ਸੋਨਾ 1,46,010 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ, ਜਦਕਿ ਬੀਤੇ ਦਿਨ ਇਸ ਦੀ ਕੀਮਤ 1,46,380 ਰੁਪਏ ਸੀ। ਭਾਵ 22 ਕੈਰੇਟ ਸੋਨੇ ‘ਚ 370 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।

ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਅੱਜ ਇਸ ਦੀ ਕੀਮਤ 2,41,100 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦਕਿ ਬੀਤੇ ਦਿਨ ਚਾਂਦੀ 2,42,200 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਤਰ੍ਹਾਂ ਚਾਂਦੀ ਦੀ ਕੀਮਤ ‘ਚ 1100 ਰੁਪਏ ਦੀ ਕਮੀ ਆਈ ਹੈ।

LEAVE A REPLY

Please enter your comment!
Please enter your name here