ਪਟਿਆਲਾ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵਿਖੇ ਮਿਤੀ 25 ਸਤੰਬਰ ਨੂੰ ਆਈ.ਸੀ.ਆਈ.ਸੀ.ਆਈ. ਬੈਂਕ, ਗਰੀਨ ਬਾਕਸ ਟਰੇਡਸ, ਇੰਡਸਟ੍ਰੀਅਲ ਅਸਟੇਟ ਪਟਿਆਲਾ ਅਤੇ ਐਸ.ਬੀ.ਆਈ ਲਾਈਫ ਦਾ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ। ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਈ.ਸੀ.ਆਈ.ਸੀ.ਆਈ. ਬੈਂਕ, ਗਰੀਨ ਬਾਕਸ ਟਰੇਡਸ, ਇੰਡਸਟ੍ਰੀਅਲ ਅਸਟੇਟ ਪਟਿਆਲਾ ਅਤੇ ਐਸ.ਬੀ.ਆਈ ਲਾਈਫ ਦੇ ਨਿਯੋਜਕਾਂ ਵਲੋ ਰਿਲੇਸ਼ਨਸ਼ਿਪ ਮੈਨੇਜਰ, ਡਿਲੀਵਰੀ ਮੈਨੇਜਰ, ਡਿਲੀਵਰੀ ਐਸੋਸੀਏਟ ਅਤੇ ਡੀ.ਐਮ ਅਤੇ ਫਰੀ ਲਾਂਸਰ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਪਟਿਆਲਾ ਦੇ ਡਿਪਟੀ ਡਾਇਰੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਆਈ.ਸੀ.ਆਈ.ਸੀ.ਆਈ. ਬੈਂਕ, ਗਰੀਨ ਬਾਕਸ ਟਰੇਡਸ, ਇੰਡਸਟ੍ਰੀਅਲ ਅਸਟੇਟ ਪਟਿਆਲਾ ਅਤੇ ਐਸ.ਬੀ.ਆਈ ਲਾਈਫ ਦੇ ਨਿਯੋਜਕਾਂ ਵਲੋਂ ਰਿਲੇਸ਼ਨਸ਼ਿਪ ਮੈਨੇਜਰ, ਡਿਲੀਵਰੀ ਮੈਨੇਜਰ, ਡਿਲੀਵਰੀ ਐਸੋਸੀਏਟ ਅਤੇ ਡੀ.ਐਮ ਅਤੇ ਫਰੀ ਲਾਂਸਰ ਦੀਆਂ ਨਾਲ ਸਬੰਧਤ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ ਲਈ ਰਿਲੇਸ਼ਨਸ਼ਿਪ ਮੈਨੇਜਰ ਲਈ 25 ਅਸਾਮੀਆਂ ਲਈ ਉਮਰ 18 ਤੋਂ 24 ਸਾਲ, ਵਿੱਦਿਅਕ ਯੋਗਤਾ ਗ੍ਰੈਜੂਏਸ਼ਨ (ਘੱਟ ਤੋਂ ਘੱਟ 55 ਫੀਸਦੀ ਅੰਕਾਂ ਨਾਲ ਪਾਸ), ਮਰਦ ਅਤੇ ਔਰਤ ਦੋਵੇਂ। ਗਰੀਨ ਬਾਕਸ ਟਰੇਡਸ, ਇੰਡਸਟ੍ਰੀਅਲ ਅਸਟੇਟ ਪਟਿਆਲਾ ਲਈ ਡਿਲੀਵਰੀ ਐਸੋਸੀਏਟ ਦੀਆਂ 30 ਅਸਾਮੀਆਂ ਲਈ ਉਮਰ 18 ਸਾਲ ਅਤੇ ਇਸ ਤੋਂ ਵੱਧ, ਵਿੱਦਿਅਕ ਯੋਗਤਾ 10ਵੀਂ ਅਤੇ 12ਵੀਂ ਅਤੇ ਕੇਵਲ ਮਰਦ।ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀ ਕੋਲ ਡਰਾਈਵਿੰਗ ਲਾਇਸੰਸ, ਪੈਨ ਕਾਰਡ, ਆਧਾਰ ਕਾਰਡ, ਬੈਂਕ ਡੀਟੇਲ, ਰਜਿਊਮੇ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਹੋਣੀਆਂ ਜ਼ਰੂਰੀ ਹਨ।
ਜਦਕਿ ਐਸ.ਬੀ.ਆਈ ਲਾਈਫ ਲਈ ਡੀ.ਐਮ ਅਤੇ ਫਰੀ ਲਾਂਸਰ ਦੀਆਂ 35 ਅਸਾਮੀਆਂ ਲਈ ਉਮਰ 25 ਤੋਂ 45 ਸਾਲ, ਵਿੱਦਿਅਕ ਯੋਗਤਾ 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ, ਮਰਦ ਅਤੇ ਔਰਤ ਦੋਵੇਂ ਇੰਟਰਵਿਊ ਦੇ ਸਕਦੇ ਹਨ।
ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੇਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜ਼ਿਊਮੇ ਨਾਲ ਲੈ ਕੇ ਮਿਤੀ 25 ਸਤੰਬਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਮਿੰਨੀ ਸਕੱਤਰੇਤ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।









