ਡੋਨਾਲਡ ਟਰੰਪ ਨੇ ਉਪ ਰਾਸ਼ਟਰਪਤੀ ਪਦ ਲਈ ਚੁਣਿਆ ਆਪਣਾ ਉਮੀਦਵਾਰ

0
189

ਮਿਲਵਾਕੀ: ਡੋਨਾਲਡ ਟਰੰਪ (Donald Trump) ਨੇ ਸੋਮਵਾਰ ਨੂੰ ਓਹੀਓ ਦੇ ਸੈਨੇਟਰ ਜੇਡੀ ਵੈਂਸ (Senator JD Vance of Ohio) ਨੂੰ ਉਪ ਰਾਸ਼ਟਰਪਤੀ ਪਦ ਲਈ ਆਪਣਾ ਉਮੀਦਵਾਰ ਚੁਣਿਆ ਹੈ। ਟਰੰਪ ਨੇ ਵੈਂਸ ‘ਤੇ ਭਰੋਸਾ ਪ੍ਰਗਟਾਇਆ ਹੈ, ਜੋ ਕਦੇ ਉਨ੍ਹਾਂ ਦਾ ਆਲੋਚਕ ਸੀ ਅਤੇ ਬਾਅਦ ‘ਚ ਕਰੀਬੀ ਸਹਿਯੋਗੀ ਬਣ ਗਏ।

ਟਰੰਪ ਨੇ ਆਪਣੇ ‘ਟਰੂਥ ਸੋਸ਼ਲ’ ਨੈੱਟਵਰਕ ‘ਤੇ ਇਕ ਪੋਸਟ ‘ਚ ਲਿਖਿਆ, ”ਲੰਬੇ ਵਿਚਾਰ ਅਤੇ ਕਈ ਹੋਰਾਂ ਦੀਆਂ ਪ੍ਰਤਿਭਾਵਾਂ ‘ਤੇ ਵਿਚਾਰ ਕਰਨ ਤੋਂ ਬਾਅਦ, ਮੈਂ ਫ਼ੈਸਲਾ ਕੀਤਾ ਹੈ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਲਈ ਸਭ ਤੋਂ ਵਧੀਆ ਉਮੀਦਵਾਰ ਮਹਾਨ ਰਾਜ ਓਹੀਓ ਦੇ “ਸੈਨੇਟਰ ਜੇਡੀ ਵੈਨਸ ਹੈ।”

ਵੈਨਸ (39) 2016 ਵਿੱਚ ਆਪਣੀ ਯਾਦਾਂ ਦੀ ਕਿਤਾਬ ‘ਹਿਲਬਿਲੀ ਐਲੀਗੀ’ ਦੇ ਪ੍ਰਕਾਸ਼ਨ ਨਾਲ ਸੁਰਖੀਆਂ ਵਿੱਚ ਆਏ ਸੀ। ਉਹ 2022 ਵਿੱਚ ਸੈਨੇਟ ਵਿੱਚ ਚੁਣੇ ਗਏ ਸਨ।

LEAVE A REPLY

Please enter your comment!
Please enter your name here