Home Punjab ਚੰਡੀਗੜ੍ਹ ‘ਚ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ

ਚੰਡੀਗੜ੍ਹ ‘ਚ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ

0

ਚੰਡੀਗੜ੍ਹ: 23 ਦਸੰਬਰ ਨੂੰ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚ.ਐੱਸ. ਲੱਕੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ 30 ਵਾਰਡਾਂ ਦੇ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ।

ਇਸ ਵਾਰ ਪਾਰਟੀ ਨੇ ਕਈ ਮੌਜੂਦਾ ਕੌਂਸਲਰਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਮੌਜੂਦਾ ਕੌਂਸਲਰ ਜਸਬੀਰ ਸਿੰਘ ਬੰਟੀ ਸਮੇਤ ਕਈ ਹੋਰ ਕੌਂਸਲਰਾਂ ਨੂੰ ਮੁੜ ਟਿਕਟ ਨਹੀਂ ਦਿੱਤੀ ਗਈ।

ਅਨੁਸੂਚਿਤ ਜਾਤੀ ਅਤੇ ਜਨਰਲ ਵਰਗ ਦੇ ਉਮੀਦਵਾਰ ਸ਼ਾਮਲ

ਕਾਂਗਰਸ ਵੱਲੋਂ ਜਾਰੀ ਸੂਚੀ ਵਿੱਚ ਅਨੁਸੂਚਿਤ ਜਾਤੀ, ਜਨਰਲ ਅਤੇ ਜਨਰਲ ਮਹਿਲਾ ਵਰਗ ਦੇ ਉਮੀਦਵਾਰਾਂ ਨੂੰ ਥਾਂ ਦਿੱਤੀ ਗਈ ਹੈ। ਪਾਰਟੀ ਨੇ ਵਾਰਡ ਨੰਬਰ-1 ਤੋਂ ਮਲਕੀਤ ਸਿੰਘ, ਵਾਰਡ ਨੰਬਰ-2 ਤੋਂ ਅਮਨਦੀਪ ਕੌਰ ਨਿੱਝਰ, ਵਾਰਡ ਨੰਬਰ-4 ਤੋਂ ਸੰਗੀਤਾ ਕਾਗੜਾ ਅਤੇ ਵਾਰਡ ਨੰਬਰ-5 ਤੋਂ ਪ੍ਰਦੀਪ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਇਨ੍ਹਾਂ ਉਮੀਦਵਾਰਾਂ ਨੂੰ ਵੀ ਮਿਲੀ ਟਿਕਟ

ਇਸੇ ਤਰ੍ਹਾਂ ਵਾਰਡ ਨੰਬਰ-6 ਤੋਂ ਸੁਰਜੀਤ ਸਿੰਘ ਢਿੱਲੋਂ, ਵਾਰਡ ਨੰਬਰ-7 ਤੋਂ ਮੁਕੇਸ਼ ਰਾਏ, ਵਾਰਡ ਨੰਬਰ-8 ਤੋਂ ਜੰਨਤ ਜਹਾਂ ਨੈਨਾ ਅਤੇ ਵਾਰਡ ਨੰਬਰ-9 ਤੋਂ ਸੁਮੇਰੀ ਲਾਲ ਪਾਰਚਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਵਾਰਡ ਨੰਬਰ-10 ਤੋਂ ਰਣਜੀਤ ਸਿੰਘ, ਵਾਰਡ ਨੰਬਰ-11 ਤੋਂ ਕਮਲ ਬਰਾੜ, ਵਾਰਡ ਨੰਬਰ-12 ਤੋਂ ਸਚਿਨ ਗਲਾਵ, ਵਾਰਡ ਨੰਬਰ-13 ਤੋਂ ਨੰਦਿਤਾ ਹੁੱਡਾ, ਵਾਰਡ ਨੰਬਰ-14 ਤੋਂ ਕੁਲਦੀਪ ਕੁੱਕੀ, ਵਾਰਡ ਨੰਬਰ-15 ਤੋਂ ਲਵ ਕੁਮਾਰ ਅਤੇ ਵਾਰਡ ਨੰਬਰ-16 ਤੋਂ ਊਸ਼ਾ ਨੂੰ ਟਿਕਟ ਦਿੱਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version