ਸਾਲਾਂ ਪੁਰਾਣੇ ਜ਼ਮੀਨੀ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਬਚਪਨ ਦੇ ਦੋਸਤ

0
111

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੜ੍ਹਾਈ ਕਰ ਚੁੱਕੇ ਅਸਗਰ ਅਲੀ ਵੋਰਾ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨੇ ਸਾਲਾਂ ਪੁਰਾਣੇ ਜ਼ਮੀਨੀ ਵਿਵਾਦ ਦਾ ਰਾਹ ਪੂਰੀ ਤਰ੍ਹਾਂ ਬਦਲ ਦਿੱਤਾ । ਮੀਰਾ ਰੋਡ ਦੇ ਰਹਿਣ ਵਾਲੇ 81 ਸਾਲਾ ਅਸਗਰ ਅਲੀ ਵੋਰਾ ਨੂੰ ਭਾਇੰਦਰ (ਪੂਰਬੀ) ਸਥਿਤ ਆਪਣੀ ਜ਼ਮੀਨ ਦਾ ਕਬਜ਼ਾ ਵਾਪਸ ਮਿਲ ਗਿਆ ਹੈ। ਭਾਜਪਾ ਵਿਧਾਇਕ ਨਰਿੰਦਰ ਮਹਿਤਾ ਦੀ ਉਸਾਰੀ ਕੰਪਨੀ ‘ਸੈਵਨ ਇਲੈਵਨ ਕੰਸਟਰਕਸ਼ਨ’ ਨੇ ਵਿਵਾਦਿਤ ਪਲਾਟ ‘ਤੇ ਕਬਜ਼ਾ ਛੱਡਣ ਅਤੇ ਉਸਾਰੀ ਦੀ ਮਨਜ਼ੂਰੀ ਵਾਪਸ ਲੈਣ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਗੁਜਰਾਤ ਦੇ ਵਡਨਗਰ ‘ਚ ਸਥਿਤ ਬੀ. ਐੱਨ. ਸਕੂਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੜ੍ਹੇ ਅਸਗਰ ਅਲੀ ਵੋਰਾ 8 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚੇ ਸਨ।ਉਨ੍ਹਾਂ ਨੇ ਪੀ.ਐੱਮ ਮੋਦੀ ਨੂੰ ਦੱਸਿਆ ਸੀ ਕਿ 1989 ‘ਚ ਉਨ੍ਹਾਂ ਨੇ ਭਾਇੰਦਰ (ਪੂਰਬੀ) ਦੇ ਨਵਘਰ ਇਲਾਕੇ ‘ਚ ਕਰੀਬ 2,810 ਵਰਗ ਮੀਟਰ ਜ਼ਮੀਨ ਖਰੀਦੀ ਸੀ।

ਇਲਜ਼ਾਮ ਸੀ ਕਿ 2011 ਵਿੱਚ ‘ਸਵੈਮ ਬਿਲਡਰਜ਼’ ਅਤੇ ਭਾਜਪਾ ਵਿਧਾਇਕ ਨਰਿੰਦਰ ਮਹਿਤਾ ਦੀ ‘ਸੈਵਨ ਇਲੈਵਨ ਕੰਸਟਰਕਸ਼ਨ’ ਨੇ ਉਸ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਲਿਆ। ਵੋਰਾ ਪਿਛਲੇ 15 ਸਾਲਾਂ ਤੋਂ ਪ੍ਰਸ਼ਾਸਨਿਕ ਦਫ਼ਤਰਾਂ ਦੇ ਚੱਕਰ ਲਗਾ ਰਹੇ ਸਨ। ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜਲਦੀ ਨਿਆਂ ਦਾ ਭਰੋਸਾ ਦਿੱਤਾ ਸੀ।

ਪੀ.ਐਮ ਨਾਲ ਮੁਲਾਕਾਤ ਅਤੇ ਹੋ ਗਿਆ ਕੰਮ
ਵੋਰਾ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਵੱਖ-ਵੱਖ ਸਰਕਾਰੀ ਏਜੰਸੀਆਂ ਕੋਲ ਇਸ ਕੇਸ ਦੀ ਪੈਰਵੀ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਤੋਂ ਹਾਂ-ਪੱਖੀ ਜਵਾਬ ਮਿਲਿਆ ਹੈ। ਇਸ ਮੀਟਿੰਗ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਨੇ ਮਾਮਲਾ ਉਠਾਇਆ। ਬੀਤੇ ਦਿਨ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀਕਰ ਪਰਦੇਸ਼ੀ ਨੇ ਮੰਤਰਾਲੇ ‘ਚ ਬੈਠਕ ਕੀਤੀ। ਮੀਟਿੰਗ ਵਿੱਚ ਵੋਰਾ, ਮਹਿਤਾ, ਮੀਰਾ-ਭਾਇੰਦਰ ਨਗਰ ਨਿਗਮ ਕਮਿਸ਼ਨਰ ਰਾਧਾ ਵਿਨੋਦ ਸ਼ਰਮਾ ਅਤੇ ਟਾਊਨ ਪਲਾਨਰ ਪੁਰਸ਼ੋਤਮ ਸ਼ਿੰਦੇ ਨੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ ਮਹਿਤਾ ਨੇ ਨਗਰ ਯੋਜਨਾ ਵਿਭਾਗ ਨੂੰ ਮੰਗ ਪੱਤਰ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਵਿਵਾਦਿਤ ਜ਼ਮੀਨ ਦਾ ਕਬਜ਼ਾ ਛੱਡ ਰਿਹਾ ਹੈ ਅਤੇ ਉਨ੍ਹਾਂ ਨੂੰ ਦਿੱਤੀ ਗਈ ਉਸਾਰੀ ਦੀ ਮਨਜ਼ੂਰੀ ਵੀ ਵਾਪਸ ਕਰ ਰਿਹਾ ਹੈ। ਮਹਿਤਾ ਨੇ ਪੱਤਰ ਵਿੱਚ ਇਹ ਵੀ ਕਿਹਾ ਕਿ ਜ਼ਮੀਨ ਮਰਵਿਨ ਫਰਨਾਂਡੀਜ਼ ਤੋਂ 2019 ਵਿੱਚ ਖਰੀਦੀ ਗਈ ਸੀ। ਪੁਲਿਸ ਕਮਿਸ਼ਨਰ ਨੂੰ ਲਿਖੇ ਇੱਕ ਵੱਖਰੇ ਪੱਤਰ ਵਿੱਚ, ਵਿਧਾਇਕਾਂ ਨੇ ਕਿਹਾ ਕਿ ਉਹ ਵੋਰਾ ਵਿਰੁੱਧ ਆਪਣੀ ਪਿਛਲੀ ਸ਼ਿਕਾਇਤ ਵਾਪਸ ਲੈ ਰਹੇ ਹਨ ਕਿਉਂਕਿ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਹੈ।

LEAVE A REPLY

Please enter your comment!
Please enter your name here