ਇਸ ਅਦਾਕਾਰਾ ਦੀ ਬਿਗੜੀ ਸਿਹਤ ,ਹਸਪਤਾਲ ਦਾਖਲ

0
272

ਮੁੰਬਈ : ਫਿਲਮ ਇੰਡਸਟਰੀ ਤੋਂ ਇੱਕ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਆਪਣੇ ਸਮੇਂ ਦੀ ਦਿੱਗਜ ਅਦਾਕਾਰਾ ਅਤੇ ਕਾਜੋਲ ਦੀ ਮਾਂ ਤਨੁਜਾ (Tanuja) ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਬੀਤੀ ਸ਼ਾਮ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਦਿੱਗਜ ਅਦਾਕਾਰਾ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਆਈ.ਸੀ.ਯੂ. ‘ਚ ਭਰਤੀ ਕਰਵਾਇਆ ਗਿਆ ਹੈ ।

ਡਾਕਟਰਾਂ ਦੀ ਨਿਗਰਾਨੀ ਹੇਠ ਤਨੁਜਾ

ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਦਿੱਗਜ ਅਭਿਨੇਤਰੀ ਦੇ ਆਈ.ਸੀ.ਯੂ. ਵਿੱਚ ਦਾਖਲ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। 80 ਸਾਲਾ ਅਦਾਕਾਰਾ ਤਨੁਜਾ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ‘ਚ ਹੈ। ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਮਰ ਨਾਲ ਜੁੜੀਆਂ ਬਿਮਾਰੀਆਂ ਕਾਰਨ ਅਦਾਕਾਰਾ ਕਾਜੋਲ ਦੀ ਮਾਂ ਨੂੰ  ਬੀਤੀ ਸ਼ਾਮ ਜੁਹੂ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਪ੍ਰਸ਼ੰਸਕ ਹੋਏ ਚਿੰਤਤ

ਜਦੋਂ ਅਭਿਨੇਤਰੀ ਤਨੁਜਾ ਦੀ ਖਰਾਬ ਸਿਹਤ ਦੀ ਜਾਣਕਾਰੀ ਸਾਹਮਣੇ ਆਈ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਕ ਯੂਜ਼ਰ ਨੇ ਲਿਿਖਆ, ‘ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਾਂਗੇ। ਪ੍ਰਮਾਤਮਾ ਉਨ੍ਹਾਂ ਨੂੰ ਜਲਦੀ ਠੀਕ ਕਰੇਗਾ।

16 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਐਕਟਿੰਗ

23 ਸਤੰਬਰ, 1943 ਨੂੰ ਜਨਮੀ, ਤਨੁਜਾ ਪੁਰਾਣੇ ਸਟਾਰ ਸ਼ੋਭਨਾ ਸਮਰਥ ਅਤੇ ਡਾਇਰੈਕਟਰ ਕੁਮਾਰਸੇਨ ਸਮਰਥ ਦੀ ਬੇਟੀ ਹੈ। ਤਨੁਜਾ ਨੇ ਛੋਟੀ ਉਮਰ ਵਿੱਚ ਹੀ ਐਕਟਿੰਗ ਦੇ ਕਿੱਤੇ ਵਿੱਚ ਪ੍ਰਵੇਸ਼ ਕਰ ਲਿਆ ਸੀ। ਸਿਰਫ 16 ਸਾਲ ਦੀ ਉਮਰ ‘ਚ ਤਨੁਜਾ ਦੀ ਪਹਿਲੀ ਫਿਲਮ ‘ਛਬੀਲੀ’ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ 1962 ‘ਚ ਉਹ ਫਿਲਮ ‘ਮੇਮਦੀਦੀ’ ‘ਚ ਨਜ਼ਰ ਆਈ ।

ਇਨ੍ਹਾਂ ਫਿਲਮਾਂ ਰਾਹੀਂ ਬਣਾਈ ਪਛਾਣ 

ਦਿੱਗਜ ਅਦਾਕਾਰਾ ਤਨੁਜਾ ਨੇ ਕਈ ਫਿਲਮਾਂ ‘ਚ ਵਧੀਆ ਅਦਾਕਾਰੀ ਕਰਕੇ ਆਪਣੀ ਪਛਾਣ ਬਣਾਈ। ਅੱਜ ਉਨ੍ਹਾਂ ਨੂੰ  ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ‘ਹਾਥੀ ਮੇਰੇ ਸਾਥੀ’, ‘ਟੁਨਪੁਰ ਕਾ ਹੀਰੋ’, ‘ਦੋ ਚੋਰ’ ਅਤੇ ‘ਮੇਰੇ ਜੀਵਨ ਸਾਥੀ’ ਵਰਗੀਆਂ ਕਈ ਮਸ਼ਹੂਰ ਫਿਲਮਾਂ ‘ਚ ਕੰਮ ਕਰਕੇ ਆਪਣੀ ਪਛਾਣ ਬਣਾਈ। ਸੰਜੀਵ ਕੁਮਾਰ ਤੋਂ ਲੈ ਕੇ ਰਾਜੇਸ਼ ਖੰਨਾ ਅਤੇ ਧਰਮਿੰਦਰ ਤੱਕ ਇਸ ਅਭਿਨੇਤਰੀ ਨੇ ਸਿਲਵਰ ਸਕ੍ਰੀਨ ‘ਤੇ ਆਪਣੀ ਅਦਾਕਾਰੀ ਦਾ ਜਾਦੂ ਦਿਖਾਇਆ ।

LEAVE A REPLY

Please enter your comment!
Please enter your name here