ਚੀਨ ਦੇ ਸ਼ਿਨਜਿਆਂਗ ‘ਚ 5.7 ਤੀਬਰਤਾ ਦਾ ਆਇਆ ਭੂਚਾਲ

0
248

ਬੀਜਿੰਗ : ਚੀਨ ਦੇ ਸ਼ਿਨਜਿਆਂਗ (Xinjiang) ‘ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਦੀ ਰਿਐਕਟਰ ਸਕੇਲ ‘ਤੇ ਤੀਬਰਤਾ 5.7 ਮਾਪੀ ਗਈ ਹੈ। ਚੀਨ ਭੂਚਾਲ ਨੈੱਟਵਰਕ ਕੇਂਦਰ (ਸੀਈਐਨਸੀ) ਦੇ ਅਨੁਸਾਰ, ਸਵੇਰੇ 6:27 ਵਜੇ ਸ਼ਿਨਜਿਆਂਗ ਉਇਗੁਰ ਆਟੋਨੋਮਸ ਖੇਤਰ ਦੇ ਅਕੀ ਕਾਉਂਟੀ ਵਿੱਚ ਆਏ ਭੂਚਾਲ ਦਾ ਕੇਂਦਰ 41.15 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 78.67 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸੀ।

ਏਜੰਸੀ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਬਚਾਅ ਕਾਰਜਾਂ ਲਈ ਦੋ ਵਾਹਨਾਂ ਅਤੇ 10 ਕਰਮਚਾਰੀਆਂ ਨੂੰ ਸੇਵਾ ਵਿੱਚ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੀਨ ਦੇ ਕਿਰਗਿਸਤਾਨ-ਸ਼ਿਨਜਿਆਂਗ ਸਰਹੱਦੀ ਖੇਤਰ ‘ਚ 7.1 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਸੀ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਅਤੇ ਮਕਾਨਾਂ ਦੇ ਢਹਿ ਜਾਣ ਦੀਆਂ ਵੀ ਖਬਰਾਂ ਸਨ। ਇਸ ਦੌਰਾਨ ਥੋੜ੍ਹੇ ਸਮੇਂ ਵਿੱਚ ਹੀ 40 ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

LEAVE A REPLY

Please enter your comment!
Please enter your name here