HomePunjabਰਿਸ਼ਵਤ ਕੇਸ 'ਚ ਨਵਾਂ ਮੋੜ! ਆਜ਼ਾਦ ਗਵਾਹ ਦੇ ਮਾਪਿਆਂ ਨੂੰ ਧਮਕੀ, ਅਦਾਲਤ...

ਰਿਸ਼ਵਤ ਕੇਸ ‘ਚ ਨਵਾਂ ਮੋੜ! ਆਜ਼ਾਦ ਗਵਾਹ ਦੇ ਮਾਪਿਆਂ ਨੂੰ ਧਮਕੀ, ਅਦਾਲਤ ‘ਚ ਵੀ ਪਿਆ ਪ੍ਰਭਾਵ

ਚੰਡੀਗੜ੍ਹ : ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਬੀਤੇ ਦਿਨ ਸੀ.ਬੀ.ਆਈ. ਅਦਾਲਤ ਵਿੱਚ ਸੁਣਵਾਈ ਦੌਰਾਨ ਇੱਕ ਆਜ਼ਾਦ ਗਵਾਹ ਦੇ ਮਾਪਿਆਂ ਨੂੰ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਦਾਲਤ ਵਿੱਚ ਮੌਜੂਦ ਦੂਜੇ ਗਵਾਹ ਵੀ ਘਬਰਾ ਗਏ।

ਗਵਾਹਾਂ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਵਿਸ਼ੇਸ਼ ਸੀ.ਬੀ.ਆਈ. ਜੱਜ ਭਾਵਨਾ ਜੈਨ ਨੇ ਕੁਝ ਸਮੇਂ ਤੱਕ ਉਨ੍ਹਾਂ ਦੀ ਕਾਊਂਸਲੰਿਗ ਕਰਕੇ ਉਨ੍ਹਾਂ ਨੂੰ ਸਹਿਜ ਕੀਤਾ, ਜਿਸ ਤੋਂ ਬਾਅਦ ਗਵਾਹੀ ਦੀ ਕਾਰਵਾਈ ਸ਼ੁਰੂ ਹੋ ਸਕੀ।

ਸੀ.ਬੀ.ਆਈ. ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਜੰਮੂ ਵਿੱਚ ਰਹਿ ਰਹੇ ਇੱਕ ਹੋਰ ਆਜ਼ਾਦ ਗਵਾਹ ਦੇ ਮਾਪਿਆਂ ਨੂੰ ਧਮਕੀ ਮਿਲੀ ਹੈ। ਦੋਸ਼ ਹੈ ਕਿ ਅਦਾਲਤ ਵਿੱਚ ਗਵਾਹ ਵੱਲੋਂ ਮੁਲਜ਼ਮਾਂ ਦੇ ਹੱਕ ਵਿੱਚ ਬਿਆਨ ਦੇਣ ਲਈ ਦਬਾਅ ਬਣਾਉਣ ਵਾਸਤੇ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਸਬੰਧਤ ਗਵਾਹ ਨੇ ਇਸ ਬਾਰੇ ਸੀ.ਬੀ.ਆਈ. ਨੂੰ ਈ-ਮੇਲ ਰਾਹੀਂ ਜਾਣਕਾਰੀ ਦਿੱਤੀ ਹੈ।

ਅਦਾਲਤ ਵਿੱਚ ਮੌਜੂਦ ਗਵਾਹ ਨੇ ਵੀ ਦੂਜੇ ਗਵਾਹ ਦੇ ਪਰਿਵਾਰ ਨੂੰ ਧਮਕੀ ਮਿਲਣ ਦੀ ਜਾਣਕਾਰੀ ਹੋਣ ਦੀ ਪੁਸ਼ਟੀ ਕੀਤੀ। ਇਸ ਕਾਰਨ ਉਹ ਕਾਫ਼ੀ ਅਸਹਿਜ ਅਤੇ ਤਣਾਅ ਵਿੱਚ ਦਿਖਾਈ ਦਿੱਤਾ। ਵਿਸ਼ੇਸ਼ ਜੱਜ ਨੇ ਉਸ ਦੀ ਕਾਊਂਸਲਿੰਗ ਕਰਕੇ ਉਸ ਨੂੰ ਸਹਿਜ ਕੀਤਾ ਅਤੇ ਬਿਨਾਂ ਕਿਸੇ ਡਰ ਦੇ ਆਪਣਾ ਬਿਆਨ ਦੇਣ ਲਈ ਸਮਝਾਇਆ।

ਸ਼ੁੱਕਰਵਾਰ ਨੂੰ ਅਦਾਲਤ ਵਿੱਚ ਮੌਜੂਦ ਗਵਾਹ ਦੀ ਮੁੱਖ ਗਵਾਹੀ ਪੂਰੀ ਹੋ ਗਈ। ਹਾਲਾਂਕਿ, ਕ੍ਰਿਸ਼ਨੂ ਸ਼ਾਰਦਾ ਦੇ ਵਕੀਲ ਦੀ ਮੰਗ ‘ਤੇ ਜਿਰ੍ਹਾ ਅਗਲੀ ਤਾਰੀਖ਼ ਤੱਕ ਟਾਲ ਦਿੱਤੀ ਗਈ। ਅਦਾਲਤ ਨੇ ਗਵਾਹ ਨੂੰ 25 ਨਵੰਬਰ ਨੂੰ ਮੁੜ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments