ਸਰੀ, ਮਈ 25,2026 (ਨਿਊਜ਼ ਡੈਸਕ): Surrey Police Service (SPS) ਵੱਲੋਂ ਐਤਵਾਰ ਦੁਪਹਿਰ ਇੱਕ ਰਿਹਾਇਸ਼ੀ ਘਰ ‘ਤੇ ਹੋਈ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਇਹ ਘਟਨਾ 24 ਮਈ ਦੀ ਸਵੇਰ ਤੜਕੇ ਵਾਪਰੀ ਸੀ।
ਪੁਲਿਸ ਨੂੰ ਦੁਪਹਿਰ ਕਰੀਬ 12:30 ਵਜੇ ਸਰੀ ਦੇ 94 ਐਵੇਨਿਊ ਅਤੇ 127 ਸਟਰੀਟ ਨੇੜੇ ਸਥਿਤ ਇੱਕ ਘਰ ‘ਤੇ ਗੋਲੀਆਂ ਚਲਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚੇ SPS ਅਧਿਕਾਰੀਆਂ ਨੂੰ ਗੋਲੀਬਾਰੀ ਦੇ ਸਬੂਤ ਮਿਲੇ। ਇਲਾਕੇ ਦੇ ਗਵਾਹਾਂ ਅਤੇ ਪੜੋਸੀਆਂ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਗੋਲੀਬਾਰੀ ਰਾਤ ਕਰੀਬ 1:40 ਵਜੇ ਹੋਈ ਸੀ, ਜਿਸਦੀ ਜਾਣਕਾਰੀ ਪੁਲਿਸ ਨੂੰ ਲਗਭਗ 11 ਘੰਟੇ ਬਾਅਦ ਮਿਲੀ।
ਪੁਲਿਸ ਅਨੁਸਾਰ ਗੋਲੀਬਾਰੀ ਵੇਲੇ ਘਰ ਵਿੱਚ ਲੋਕ ਮੌਜੂਦ ਸਨ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੁਲਿਸ ਨੇ ਦੱਸਿਆ ਕਿ ਇਸੇ ਘਰ ‘ਤੇ ਇਸ ਤੋਂ ਪਹਿਲਾਂ 13 ਅਪ੍ਰੈਲ 2026 ਨੂੰ ਵੀ ਗੋਲੀਬਾਰੀ ਹੋ ਚੁੱਕੀ ਹੈ। ਉਸ ਮਾਮਲੇ ਵਿੱਚ Jaskaran Singh Saroye ਨਾਮਕ 27 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਲਗਾਏ ਗਏ ਸਨ।
ਮੌਜੂਦਾ ਮਾਮਲੇ ਦੀ ਜਾਂਚ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ SPS ਦੀ Extortion Response Team (ExRT) ਨੇ ਜਾਂਚ ਦੀ ਕਮਾਨ ਸੰਭਾਲ ਲਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਜ਼ਬਰਦਸਤੀ ਵਸੂਲੀ (Extortion) ਨਾਲ ਸੰਬੰਧਿਤ ਹੋ ਸਕਦੀ ਹੈ।
Surrey Police Service ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਘਟਨਾ ਸਬੰਧੀ ਜਾਣਕਾਰੀ, CCTV ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ ਉਹ 604-599-0502 ‘ਤੇ ਸੰਪਰਕ ਕਰਕੇ ਫਾਈਲ ਨੰਬਰ 26-51457 (SP) ਦਾ ਹਵਾਲਾ ਦੇਣ।







