Home Canada ਸਟੱਬਹੱਬ ਰਾਹੀਂ ਵਿਸ਼ਵ ਕੱਪ ਟਿਕਟਾਂ ਦੀਆਂ ਸ਼ਿਕਾਇਤਾਂ ਦੀ ਬੀ.ਸੀ. ਵਿੱਚ ਜਾਂਚ ਸ਼ੁਰੂ

ਸਟੱਬਹੱਬ ਰਾਹੀਂ ਵਿਸ਼ਵ ਕੱਪ ਟਿਕਟਾਂ ਦੀਆਂ ਸ਼ਿਕਾਇਤਾਂ ਦੀ ਬੀ.ਸੀ. ਵਿੱਚ ਜਾਂਚ ਸ਼ੁਰੂ

0

ਵੈਨਕੂਵਰ, 26 ਜੂਨ: ਬ੍ਰਿਟਿਸ਼ ਕੋਲੰਬੀਆ ਵਿੱਚ FIFA ਵਿਸ਼ਵ ਕੱਪ ਦੀਆਂ ਟਿਕਟਾਂ ਨਾਲ ਜੁੜੀਆਂ ਸ਼ਿਕਾਇਤਾਂ ਤੋਂ ਬਾਅਦ Consumer Protection BC ਨੇ ਟਿਕਟ ਰੀਸੇਲ ਪਲੇਟਫਾਰਮ StubHub ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਕਈ ਖਪਤਕਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ StubHub ਰਾਹੀਂ ਮਹਿੰਗੇ ਭਾਅ ‘ਤੇ ਟਿਕਟਾਂ ਖਰੀਦੀਆਂ, ਪਰ ਮੈਚ ਤੋਂ ਪਹਿਲਾਂ ਉਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਜਾਂ ਆਖ਼ਰੀ ਸਮੇਂ ‘ਤੇ ਆਰਡਰ ਰੱਦ ਕਰ ਦਿੱਤੇ ਗਏ।

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਇਹ ਸ਼ਿਕਾਇਤਾਂ ਗੰਭੀਰ ਹਨ ਅਤੇ Consumer Protection BC ਇਹ ਜਾਂਚ ਕਰ ਰਹੀ ਹੈ ਕਿ ਕੀ ਸੂਬੇ ਦੇ Ticket Sales Act ਦੀ ਉਲੰਘਣਾ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖਪਤਕਾਰ ਨਾਲ ਗਲਤ ਹੋਇਆ ਹੈ ਤਾਂ ਉਸ ਕੋਲ ਆਪਣੇ ਹੱਕਾਂ ਦੀ ਰੱਖਿਆ ਲਈ ਕਾਨੂੰਨੀ ਵਿਕਲਪ ਮੌਜੂਦ ਹਨ।

Consumer Protection BC ਨੇ ਦੱਸਿਆ ਕਿ ਉਸ ਨੂੰ ਹੁਣ ਤੱਕ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਜਾਂਚ ਦੌਰਾਨ ਇਹ ਦੇਖਿਆ ਜਾਵੇਗਾ ਕਿ ਕੀ ਟਿਕਟਾਂ ਦੀ ਵਿਕਰੀ ਅਤੇ ਡਿਲੀਵਰੀ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ। ਪ੍ਰਭਾਵਿਤ ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਖਰੀਦ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਅਤੇ ਰਸੀਦਾਂ ਸੰਭਾਲ ਕੇ ਰੱਖਣ ਅਤੇ ਅਧਿਕਾਰਤ ਤੌਰ ‘ਤੇ ਸ਼ਿਕਾਇਤ ਦਰਜ ਕਰਵਾਉਣ।

ਇਸ ਦੌਰਾਨ StubHub ਨੇ ਕਿਹਾ ਹੈ ਕਿ ਉਹ ਆਪਣੀ FanProtect Guarantee ਤਹਿਤ ਯੋਗ ਗਾਹਕਾਂ ਨੂੰ ਰਿਫੰਡ ਜਾਂ ਬਦਲਵੀਂ ਟਿਕਟਾਂ ਦੇਣ ਲਈ ਵਚਨਬੱਧ ਹੈ। ਹਾਲਾਂਕਿ ਕਈ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੈਚ ਤੋਂ ਥੋੜ੍ਹਾ ਸਮਾਂ ਪਹਿਲਾਂ ਟਿਕਟਾਂ ਰੱਦ ਹੋਣ ਦੀ ਸੂਚਨਾ ਮਿਲੀ, ਜਿਸ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਅਤੇ ਨਿਰਾਸ਼ਾ ਝੱਲਣੀ ਪਈ।

ਖਪਤਕਾਰ ਸੁਰੱਖਿਆ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਸ਼ਵ ਕੱਪ ਜਾਂ ਹੋਰ ਵੱਡੇ ਸਮਾਗਮਾਂ ਦੀਆਂ ਟਿਕਟਾਂ ਖਰੀਦਦੇ ਸਮੇਂ ਸਿਰਫ਼ ਅਧਿਕਾਰਤ ਜਾਂ ਭਰੋਸੇਯੋਗ ਪਲੇਟਫਾਰਮਾਂ ਦੀ ਵਰਤੋਂ ਕਰਨ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਤੁਰੰਤ ਸ਼ਿਕਾਇਤ ਦਰਜ ਕਰਵਾਉਣ।

NO COMMENTS

LEAVE A REPLY

Please enter your comment!
Please enter your name here

Exit mobile version