HomeCanadaRCMP ਵੱਲੋਂ ਸਰੀ ਦੇ ਇੱਕ ਘਰ, ਲੈਂਗਲੀ ਦੇ ਇੱਕ ਕੋਂਡੋ ਅਤੇ ਚਾਰ...

RCMP ਵੱਲੋਂ ਸਰੀ ਦੇ ਇੱਕ ਘਰ, ਲੈਂਗਲੀ ਦੇ ਇੱਕ ਕੋਂਡੋ ਅਤੇ ਚਾਰ ਵਾਹਨਾਂ ਨੂੰ ਜ਼ਬਤ ਕਰਨ ਲਈ ਅਦਾਲਤ ਦਾ ਰੁਖ

ਰਵੀ ਕਾਂਤ ਸ਼ਰਮਾ (May 22,2026)- ਬੀ.ਸੀ. ਵਿੱਚ RCMP ਵੱਲੋਂ ਕੀਤੇ ਗਏ ਛਾਪਿਆਂ ਦੌਰਾਨ ਕੋਕੇਨ, ਹਥਿਆਰ, ਨਕਦੀ ਅਤੇ ਕੀਮਤੀ ਧਾਤਾਂ ਮਿਲਣ ਤੋਂ ਬਾਅਦ ਸੂਬੇ ਦੇ Director of Civil Forfeiture ਵੱਲੋਂ ਸਰੀ ਦੇ ਇੱਕ ਘਰ, ਲੈਂਗਲੀ ਦੇ ਇੱਕ ਕੋਂਡੋ ਅਤੇ ਚਾਰ ਵਾਹਨਾਂ ਨੂੰ ਜ਼ਬਤ ਕਰਨ ਲਈ ਅਦਾਲਤ ਦਾ ਰੁਖ ਕੀਤਾ ਗਿਆ ਹੈ।

ਬੀ.ਸੀ. ਸੁਪਰੀਮ ਕੋਰਟ ਵਿੱਚ 18 ਮਈ ਨੂੰ ਦਾਇਰ ਕੀਤੇ ਗਏ ਦਾਅਵੇ ਅਨੁਸਾਰ, ਲੈਂਗਲੀ ਦੇ ਰੂਡੀ ਸਕਲਾਡਕੋਵਸਕੀ (Rudi Skladkowski), ਸਰੀ ਦੇ ਅਮਰਵੀਰ ਚੱਠਾ (Amarvir Chatha) ਅਤੇ ਜਸਰਾਜ ਜੱਜ (Jasraj Judge) ‘ਤੇ ਲੋਅਰ ਮੈਨਲੈਂਡ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਲਗਾਏ ਗਏ ਹਨ।

RCMP ਦੀ ਜਾਂਚ ਤੋਂ ਬਾਅਦ 8 ਅਪ੍ਰੈਲ ਨੂੰ ਸਕਲਾਡਕੋਵਸਕੀ ਅਤੇ ਚੱਠਾ ਨਾਲ ਜੁੜੀਆਂ ਦੋ ਜਾਇਦਾਦਾਂ ‘ਤੇ ਛਾਪੇ ਮਾਰੇ ਗਏ। ਲੈਂਗਲੀ ਦੇ 20376 86 ਐਵੇਨਿਊ ਸਥਿਤ ਕੋਂਡੋ ਤੋਂ ਪੁਲਿਸ ਨੂੰ ਲਗਭਗ ਅੱਧਾ ਕਿਲੋ ਕੋਕੇਨ, ਕਰੀਬ 20 ਹਜ਼ਾਰ ਡਾਲਰ ਨਕਦ, ਕੀਮਤੀ ਸਿੱਕੇ ਅਤੇ ਸੋਨੇ-ਚਾਂਦੀ ਦੀਆਂ ਬਾਰਾਂ, ਡਰੱਗ ਪੈਕਿੰਗ ਸਮੱਗਰੀ ਅਤੇ ਮਹਿੰਗੇ ਬ੍ਰਾਂਡਡ ਸਮਾਨ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਕੋਂਡੋ, ਜਿਸ ਦੀ ਮੌਜੂਦਾ ਅਨੁਮਾਨਿਤ ਕੀਮਤ 7.46 ਲੱਖ ਡਾਲਰ ਹੈ, 2022 ਤੋਂ ਸਕਲਾਡਕੋਵਸਕੀ ਦੇ ਨਾਮ ‘ਤੇ ਹੈ।

ਦੂਜੇ ਪਾਸੇ, ਸਰੀ ਦੇ 16483 78 ਐਵੇਨਿਊ ਸਥਿਤ ਘਰ ‘ਤੇ ਕੀਤੀ ਗਈ ਰੇਡ ਦੌਰਾਨ ਪੁਲਿਸ ਨੂੰ ਦੋ ਕਾਰਬਾਈਨ ਰਾਈਫਲਾਂ, ਦੋ ਸ਼ਾਟਗਨ, ਦੋ ਹੈਂਡਗਨ, ਗੋਲਾਬਾਰੂਦ, ਕਰੀਬ ਇੱਕ ਕਿਲੋ ਕੋਕੇਨ ਅਤੇ 15 ਹਜ਼ਾਰ ਡਾਲਰ ਨਕਦ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਘਰ ਦੀ ਅਨੁਮਾਨਿਤ ਕੀਮਤ 16 ਲੱਖ ਡਾਲਰ ਦੱਸੀ ਗਈ ਹੈ।

ਪੁਲਿਸ ਨੇ ਇੱਕ Audi Q7, Honda Accord, Jeep Grand Cherokee ਅਤੇ Lincoln Aviator ਵੀ ਜ਼ਬਤ ਕੀਤੇ ਹਨ। ਸਰਕਾਰ ਦਾ ਦਾਅਵਾ ਹੈ ਕਿ ਇਹ ਵਾਹਨ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਵਰਤੇ ਜਾਂਦੇ ਸਨ।

ਹਾਲਾਂਕਿ ਅਦਾਲਤ ਵਿੱਚ ਹਾਲੇ ਤੱਕ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਮੁਲਜ਼ਮਾਂ ਵੱਲੋਂ ਕੋਈ ਜਵਾਬ ਦਾਇਰ ਕੀਤਾ ਗਿਆ ਹੈ। ਅਦਾਲਤੀ ਰਿਕਾਰਡ ਮੁਤਾਬਕ 22 ਮਈ ਤੱਕ ਤਿੰਨਾਂ ਵਿਅਕਤੀਆਂ ਖ਼ਿਲਾਫ਼ ਕੋਈ ਅਧਿਕਾਰਕ ਫੌਜਦਾਰੀ ਚਾਰਜ ਦਰਜ ਨਹੀਂ ਹੋਏ।

ਬੀ.ਸੀ. ਵਿੱਚ civil forfeiture ਕਾਨੂੰਨ ਤਹਿਤ ਉਹ ਸੰਪਤੀਆਂ ਜ਼ਬਤ ਕੀਤੀਆਂ ਜਾ ਸਕਦੀਆਂ ਹਨ ਜੋ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੀਆਂ ਗਈਆਂ ਹੋਣ ਜਾਂ ਅਪਰਾਧ ਤੋਂ ਕਮਾਈ ਗਈ ਰਕਮ ਨਾਲ ਖਰੀਦੀਆਂ ਗਈਆਂ ਹੋਣ।

RELATED ARTICLES
- Advertisment -
Google search engine
Google search engine

Most Popular

Recent Comments