HomeCanadaਐਬਟਸਫੋਰਡ: ਦੋ ਮਹਿਲਾਵਾਂ ਨਾਲ ਯੌਨ ਹਿੰਸਾ ਦੇ ਮਾਮਲੇ ਵਿੱਚ ਵਿਅਕਤੀ ਖ਼ਿਲਾਫ਼ ਚਾਰਜ

ਐਬਟਸਫੋਰਡ: ਦੋ ਮਹਿਲਾਵਾਂ ਨਾਲ ਯੌਨ ਹਿੰਸਾ ਦੇ ਮਾਮਲੇ ਵਿੱਚ ਵਿਅਕਤੀ ਖ਼ਿਲਾਫ਼ ਚਾਰਜ

ਐਬਟਸਫੋਰਡ ਪੁਲਿਸ ਨੇ ਇੱਕ ਮਰਦ ‘ਤੇ ਦੋ ਮਹਿਲਾਵਾਂ ਨਾਲ ਸੰਬੰਧਿਤ ਯੌਨ ਅਪਰਾਧਾਂ ਦੇ ਮਾਮਲਿਆਂ ਵਿੱਚ ਚਾਰਜ ਲਗਾਏ ਹਨ ਅਤੇ ਹੋਰ ਸੰਭਾਵਿਤ ਪੀੜਤਾਂ ਦੀ ਪਛਾਣ ਲਈ ਉਸ ਦੀ ਤਸਵੀਰ ਵੀ ਜਾਰੀ ਕੀਤੀ ਹੈ।

ਐਬਟਸਫੋਰਡ ਪੁਲਿਸ ਦੇ ਮੀਡੀਆ ਅਧਿਕਾਰੀ Sgt. Paul Walker ਮੁਤਾਬਕ, 53 ਸਾਲਾ Angelo Roefaro ‘ਤੇ 12 ਮਈ ਨੂੰ ਦੋ ਗਿਣਤੀਆਂ sexual assault, assault, stupefying substance ਦੇਣ ਅਤੇ theft under $5,000 ਦੇ ਚਾਰਜ ਲਗੇ ਹਨ।

ਪੁਲਿਸ ਨੇ ਦੱਸਿਆ ਕਿ ਜਾਂਚ ਦੀ ਸ਼ੁਰੂਆਤ ਜਨਵਰੀ ਵਿੱਚ ਦਸੰਬਰ ਵਿੱਚ ਹੋਏ ਇੱਕ ਯੌਨ ਹਿੰਸਾ ਦੇ ਮਾਮਲੇ ਤੋਂ ਹੋਈ ਸੀ। ਇਸ ਤੋਂ ਬਾਅਦ 12 ਮਈ ਨੂੰ ਦੂਜੇ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਉਹੀ ਵਿਅਕਤੀ ਦੂਜੇ ਘਟਨਾ ਵਿੱਚ ਵੀ ਸ਼ੱਕੀ ਹੈ।

ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਾਣਕਾਰੀ ਹੈ ਜਾਂ ਉਹ ਖੁਦ ਪੀੜਤ ਹੋ ਸਕਦਾ ਹੈ ਤਾਂ 604-859-5225 ‘ਤੇ ਸੰਪਰਕ ਕੀਤਾ ਜਾਵੇ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ, Roefaro ਨੂੰ 2011 ਵਿੱਚ ਵੀ 2008 ਦੇ ਇੱਕ ਮਾਮਲੇ ਵਿੱਚ ਤਿੰਨ ਸਾਲ ਕੈਦ ਦੀ ਸਜ਼ਾ ਹੋਈ ਸੀ, ਜਿਸ ਵਿੱਚ ਉਸ ਨੇ ਇੱਕ ਵਿਅਕਤੀ ‘ਤੇ ਲੋਹੇ ਦੀ ਪਾਈਪ ਨਾਲ ਹਮਲਾ ਕੀਤਾ ਸੀ। ਉਸ ਵੇਲੇ ਉਸਦਾ ਨਸ਼ੀਲੇ ਪਦਾਰਥਾਂ ਅਤੇ ਹਿੰਸਕ ਅਪਰਾਧਾਂ ਨਾਲ ਲੰਮਾ ਅਪਰਾਧਿਕ ਰਿਕਾਰਡ ਵੀ ਦਰਜ ਸੀ।

ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੀ ਅਦਾਲਤੀ ਪੇਸ਼ੀ 1 ਜੂਨ ਨੂੰ ਤੈਅ ਕੀਤੀ ਗਈ ਹੈ। ਉਹ ਹਾਲੇ ਹਿਰਾਸਤ ਵਿੱਚ ਹੈ ਅਤੇ ਬੇਲ ਸੁਣਵਾਈ ਦੀ ਉਡੀਕ ਕਰ ਰਿਹਾ ਹੈ।

RELATED ARTICLES
- Advertisment -
Google search engine
Google search engine

Most Popular

Recent Comments