ਸਰੀ(ਜਸਵੀਰ ਸਿੰਘ ਭਲੂਰੀਆ) ਪਹਿਲੀ ਜੁਲਾਈ ਨੂੰ ਦੁਨੀਆਂ ਦੇ ਦੂਜੇ ਵੱਡੇ ਦੇਸ਼ ਕੈਨੇਡਾ ਵੱਲੋਂ ਹਰ ਸਾਲ ‘ਕੈਨੇਡਾ ਡੇਅ’(ਸਥਾਪਨਾ ਦਿਵਸ) ਦੇਸ਼ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਏਸੇ ਤਰਾਂ ਇੰਡੋ-ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਵੱਲੋਂ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਵਿੱਚ ਇੱਕ ਜੁਲਾਈ ਨੂੰ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਟੇਜ ਦੀ ਸ਼ੁਰੂਆਤ ਕਰਦਿਆਂ ਮਨਜੀਤ ਸਿੰਘ ਮੱਲ੍ਹਾ ਨੇ ਸੈਂਟਰ ਦੇ ਪ੍ਰਧਾਨ ਸ: ਅਵਤਾਰ ਸਿੰਘ ਢਿਲੋਂ ਨੂੰ ਮਾਈਕ ਤੇ ਆਉਣ ਦਾ ਸੱਦਾ ਦਿੱਤਾ। ਸ: 
ਕਵੀਆਂ ਵਿੱਚ ਮਨਜੀਤ ਸਿੰਘ ਮੱਲ੍ਹਾ ਨੇ ਮਹਾਨ ਸਾਹਿਤਕਾਰ ਗੁਰਭਜਨ ਗਿੱਲ ਦੀ ਕੈਨੇਡਾ ਬਾਰੇ ਚਰਚਿਤ ਰਚਨਾ ਤਰੰਨਮ ਵਿੱਚ ਕਹੀ। ਅਜਮੇਰ ਸਿੰਘ ਐਡਵੋਕੇਟ ਨੇ ਕੈਨੇਡਾ ਦੇ ਇਤਿਹਾਸ ਬਾਰੇ ਅਹਿਮ/ਰੌਚਿਕ ਜਾਣਕਾਰੀ ਦਿੱਤੀ ਅਤੇ ਕੈਨੇਡਾ ਦੀਆਂ ਵਿਸ਼ੇਸ਼ਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਗੁਰਚਰਨ ਸਿੰਘ ਬਰਾੜ(ਭਲੂਰ) ਨੇ ਕੈਨੇਡਾ ਬਾਰੇ ਆਪਣੀ ਰਚਨਾ ਪੇਸ਼ ਕੀਤੀ। ਕ੍ਰਿਪਾਲ ਸਿੰਘ ਜੌਹਲ ਨੇ ਵੀ ਕੈਨੇਡਾ ਦੀ ਖੂਬਸੂਰਤੀ,ਸੁਚੱਜੇ ਸਿਸਟਮ ਅਤੇ ਕੁਦਰਤੀ ਸਰੋਤਾਂ ਦੀ ਭਰਪੂਰ ਪ੍ਰਸੰਸਾ ਕੀਤੀ। ਦਵਿੰਦਰ ਕੌਰ ਜੌਹਲ ਅਤੇ ਗੁਰਮੀਤ ਸਿੰਘ ਕਾਲਕਟ ਨੇ ਵੀ ਕੈਨੇਡਾ ਦੀ ਪ੍ਰਸੰਸਾ ਵਿੱਚ ਕਵਿਤਾਵਾਂ ਪੇਸ਼ ਕੀਤੀਆਂ। ਜਸਵੀਰ ਸਿੰਘ ਭਲੂਰੀਆ ਨੇ ਕੈਨੇਡਾ ਬਾਰੇ ਇੱਕ ਖੁੱਲੀ ਕਵਿਤਾ ਅਤੇ ਇੱਕ ਵਿਅੰਗ ਕਵਿਤਾ ਨਾਲ ਹਾਜ਼ਰੀ ਲਵਾਈ। ਅੰਤ ਵਿੱਚ ਆਪਣੇ ਪ੍ਰਧਾਨਗੀ ਵਿੱਚ ਸ: ਅਵਤਾਰ ਸਿੰਘ ਢਿੱਲੋਂ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ, ਜਸਵੀਰ ਸਿੰਘ ਭਲੂਰੀਆ ਦਾ ਲਿਖਿਆ ਗੀਤ ‘ਕੈਨੇਡਾ ਦੀ ਬਹਾਰ’ ਵੀ ਸਾਂਝਾ ਕੀਤਾ ਅਤੇ ਚਾਹ ਪਾਣੀ ਦੀ ਸੇਵਾ ਲਈ ਸ: ਮਹਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ।