HomeNorth Americaਯੂਰਪ ਵਿੱਚ ਜੈੱਟ ਫਿਊਲ ਦੀ ਕਮੀ ਦਾ ਖ਼ਤਰਾ, ਯਾਤਰੀਆਂ ਨੂੰ “ਪਲਾਨ ਬੀ...

ਯੂਰਪ ਵਿੱਚ ਜੈੱਟ ਫਿਊਲ ਦੀ ਕਮੀ ਦਾ ਖ਼ਤਰਾ, ਯਾਤਰੀਆਂ ਨੂੰ “ਪਲਾਨ ਬੀ ਤੇ ਪਲਾਨ ਸੀ” ਤਿਆਰ ਰੱਖਣ ਦੀ ਸਲਾਹ

ਓਟਵਾ,22 ਅਪ੍ਰੈਲ  (ਬਿਊਰੋ): ਯੂਰਪ ਜਾਣ ਵਾਲੇ ਯਾਤਰੀਆਂ ਲਈ ਇਸ ਗਰਮੀ ਵਿੱਚ ਵੱਡੀ ਚੇਤਾਵਨੀ ਸਾਹਮਣੇ ਆਈ ਹੈ, ਕਿਉਂਕਿ ਜੈੱਟ ਫਿਊਲ ਦੀ ਸੰਭਾਵੀ ਕਮੀ ਕਾਰਨ ਉਡਾਨਾਂ ਵਿੱਚ ਭਾਰੀ ਵਿਘਨ ਪੈ ਸਕਦਾ ਹੈ। ਹਵਾਈ ਮੈਨੇਜਮੈਂਟ ਮਾਹਿਰ ਜੌਹਨ ਗਰੈਡੈਕ ਨੇ ਕਿਹਾ ਹੈ ਕਿ ਹਾਲਾਤ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਖਰਾਬ ਹੋ ਸਕਦੇ ਹਨ। ਮੈਕਗਿੱਲ ਯੂਨੀਵਰਸਿਟੀ ਨਾਲ ਸਬੰਧਤ ਵਿਦਵਾਨ ਗਰੈਡੈਕ ਮੁਤਾਬਕ ਛੋਟੇ ਰੂਟ ਵਾਲੀਆਂ ਉਡਾਨਾਂ ਰੱਦ ਹੋ ਸਕਦੀਆਂ ਹਨ, ਜਦਕਿ ਲੰਬੇ ਰੂਟ ਵਾਲੀਆਂ ਉਡਾਨਾਂ ਲਈ ਫਿਊਲ ਦੀ ਰਾਸ਼ਨਿੰਗ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਯੂਰਪ ਭਰ ਵਿੱਚ ਯਾਤਰਾ ਦੌਰਾਨ ਅਸਥਿਰਤਾ ਅਤੇ ਅਫਰਾਤਫਰੀ ਦੇ ਹਾਲਾਤ ਬਣ ਸਕਦੇ ਹਨ। ਉਨ੍ਹਾਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਯੂਰਪ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹਨ, ਤਾਂ ਉਹਨਾਂ ਨੂੰ ਵਾਪਸੀ ਲਈ ਬਦਲਵੀਂ ਯੋਜਨਾਵਾਂ ਤਿਆਰ ਰੱਖਣੀਆਂ ਚਾਹੀਦੀਆਂ ਹਨ।ਉਨ੍ਹਾਂ ਨੇ ਕਿਹਾ “ਤੁਹਾਨੂੰ ਪਲਾਨ ਬੀ ਅਤੇ ਪਲਾਨ ਸੀ ਤਿਆਰ ਰੱਖਣਾ ਪਵੇਗਾ। ਸੰਭਵ ਹੈ ਕਿ ਤੁਹਾਨੂੰ ਹੋਰ ਸਾਧਨਾਂ ਰਾਹੀਂ ਵਾਪਸ ਆਉਣਾ ਪਵੇ।“ ਇਸ ਸੰਭਾਵੀ ਸੰਕਟ ਦੇ ਪਿੱਛੇ ਮੁੱਖ ਕਾਰਨ ਅਮਰੀਕਾ ਦੇ ਇਰਾਨ ਨਾਲ ਚੱਲ ਰਹੇ ਟਕਰਾਅ ਅਤੇ ਸਟਰੇਟ ਆਫ ਹੌਰਮੂਜ਼ ਵਿੱਚ ਪਈਆਂ ਰੁਕਾਵਟਾਂ ਹਨ, ਜਿਸ ਕਾਰਨ ਪਰਸ਼ੀਅਨ ਖਾੜੀ ਤੋਂ ਫਿਊਲ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਹ ਖੇਤਰ ਦੁਨੀਆ ਦੇ ਲਗਭਗ 20 ਫੀ ਸਦੀ ਤੇਲ ਦੀ ਸਪਲਾਈ ਲਈ ਮਹੱਤਵਪੂਰਨ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਮੁਖੀ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਯੂਰਪ ਕੋਲ ਸਿਰਫ ਕੁਝ ਹਫ਼ਤਿਆਂ ਦਾ ਹੀ ਜੈੱਟ ਫਿਊਲ ਸਟਾਕ ਬਚਿਆ ਹੈ। ਇਸ ਦੌਰਾਨ ਯੂਰਪ ਦੀਆਂ ਵੱਡੀਆਂ ਏਅਰਲਾਈਨਾਂ ਜਿਵੇਂ ਕੇਐਲਐਮ ਅਤੇ ਲੁਫਥਾਂਸਾ ਪਹਿਲਾਂ ਹੀ ਕੁੱਝ ਉਡਾਨਾਂ ਰੱਦ ਕਰਨ ਦਾ ਐਲਾਨ ਕਰ ਚੁੱਕੇ ਹਨ।

RELATED ARTICLES
- Advertisment -
Google search engine
Google search engine

Most Popular

Recent Comments