HomeCanadaਕੈਨੇਡਾ : ਟਰੱਕ ਦਾ ਹਵਾਈ ਜਹਾਜ਼ ਬਣਾਉਣ ਵਾਲਾ ਪੰਜਾਬੀ ਕਸੂਤਾ ਫਸਿਆ

ਕੈਨੇਡਾ : ਟਰੱਕ ਦਾ ਹਵਾਈ ਜਹਾਜ਼ ਬਣਾਉਣ ਵਾਲਾ ਪੰਜਾਬੀ ਕਸੂਤਾ ਫਸਿਆ

ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰ ਨੂੰ ਖ਼ਤਰਨਾਕ ਹਾਦਸੇ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਐਲਬਰਟਾ ਸੂਬੇ ਨਾਲ ਸਬੰਧਤ 38 ਸਾਲਾ ਦਲਵੀਰ ਸਿੰਘ ਝੱਟੂ ਬੀ.ਸੀ. ਦੇ ਹਾਈਵੇਅ 1 ਰਾਹੀਂ ਯੋਹੋ ਨੈਸ਼ਨਲ ਪਾਰਕ ਵਿਚੋਂ ਲੰਘ ਰਿਹਾ ਸੀ ਜਦੋਂ ਟਰੱਕ ਦਾ ਹਵਾਈ ਜਹਾਜ਼ ਬਣਾ ਦਿਤਾ। ਜੀ ਹਾਂ, ਬੀ.ਸੀ. ਹਾਈਵੇਅ ਪੈਟਰੋਲ ਵੱਲੋਂ ਘਟਨਾ ਦੀ ਹੌਲਨਾਕ ਵੀਡੀਓ ਜਨਤਕ ਕੀਤੀ ਗਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਟ੍ਰਾਂਸਪੋਰਟ ਟਰੱਕ ਦੇ ਡਰਾਈਵਰ ਨੂੰ ਸੜਕ ’ਤੇ ਖੜ੍ਹਾ ਟੋਅ ਟਰੱਕ ਨਜ਼ਰ ਨਹੀਂ ਆਉਂਦਾ ਅਤੇ ਬੇਕਾਬੂ ਟ੍ਰਾਂਸਪੋਰਟ ਟਰੱਕ, ਟੋਅ ਟਰੱਕ ਨੂੰ ਪਾਰ ਕਰਦਿਆਂ ਹਾਈਵੇਅ ’ਤੇ ਖਿੱਲਰ ਜਾਂਦਾ ਹੈ। 8 ਦਸੰਬਰ 2023 ਨੂੰ ਵਾਪਰੇ ਹਾਦਸੇ ਤੋਂ ਪਹਿਲਾਂ ਬੀ.ਸੀ.ਹਾਈਵੇਅ ਪੈਟਰੋਲ ਦੇ ਅਫ਼ਸਰ ਇਕ ਟੋਅ ਟਰੱਕ ਅਪ੍ਰੇਟਰ ਦੀ ਮਦਦ ਨਾਲ ਮਰਸਡੀਜ਼ ਗੱਡੀ ਜ਼ਬਤ ਕਰ ਰਹੇ ਸਨ ਜਿਸ ਨੂੰ ਹੱਦ ਤੋਂ ਜ਼ਿਆਦਾ ਰਫ਼ਤਾਰ ਹੋਣ ਕਰ ਕੇ ਰੋਕਿਆ ਗਿਆ।

 

ਦਲਵੀਰ ਸਿੰਘ ਨੂੰ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਹੇਠ ਸਜ਼ਾ ਹਨੇਰਾ ਹੋਣ ਕਰ ਕੇ ਟੋਅ ਟਰੱਕ ਦੀਆਂ ਐਂਬਰ ਲਾਈਟਸ ਸੜਕ ਤੋਂ ਲੰਘਣ ਵਾਲਿਆਂ ਨੂੰ ਰਫ਼ਤਾਰ ਘਟਾਉਣ ਅਤੇ ਇਕ ਪਾਸਿਉਂ ਲੰਘਣ ਦਾ ਸੁਨੇਹਾ ਦੇ ਰਹੀਆਂ ਸਨ ਪਰ ਚਿਤਾਵਨੀ ਦੇ ਬਾਵਜੂਦ ਇਕ ਟ੍ਰਾਂਸਪੋਰਟ ਟਰੱਕ ਆਇਆ ਅਤੇ ਭਾਜੜਾਂ ਪੈ ਗਈਆਂ। ਖੁਸ਼ਕਿਸਮਤੀ ਨਾਲ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟ੍ਰਾਂਸਪੋਰਟ ਟਰੱਕ ਦੇ ਰਾਹ ਵਿਚ ਆਈ ਮਰਸਡੀਜ਼ ਅਤੇ ਟੋਅ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ। ਬੀ.ਸੀ. ਹਾਈਵੇਅ ਪੈਟਰੋਲ ਦੇ ਬੁਲਾਰੇ ਮਾਈਕਲ ਮੈਕਲਾਫ਼ਲਿਨ ਨੇ ਦੱਸਿਆ ਕਿ ਟ੍ਰਾਂਸਪੋਰਟ ਟਰੱਕ ਪਲਟ ਗਿਆ ਅਤੇ ਅੰਦਰ ਫਸੇ ਡਰਾਈਵਰ ਦੀ ਜਾਨ ਜਾ ਸਕਦੀ ਸੀ ਪਰ ਮੌਕੇ ’ਤੇ ਮੌਜੂਦ ਐਮਰਜੰਸੀ ਕਾਮਿਆਂ ਨੇ ਉਸ ਨੂੰ ਬਾਹਰ ਕੱਢ ਲਿਆ। ਹਾਦਸਾ ਅੱਖੀਂ ਦੇਖਣ ਵਾਲੇ ਪੁਲਿਸ ਅਫ਼ਸਰ ਦੀ ਆਵਾਜ਼ ਰਿਕਾਰਡ ਹੋ ਗਈ ਜੋ ਕਹਿ ਰਿਹਾ ਸੀ, ‘‘ਟਰੱਕ ਹਵਾਈ ਵਿਚ ਉਡ ਗਿਆ ਹੈ।

ਐਂਬੁਲੈਂਸ ਅਤੇ ਐਮਰਜੰਸੀ ਕਾਮਿਆਂ ਦੀ ਸਖ਼ਤ ਜ਼ਰੂਰਤ ਹੈ।’’ ਪੁਲਿਸ ਕਰੂਜ਼ਰ ਦੇ ਕੈਮਰੇ ਵਿਚ ਰਿਕਾਰਡ ਵੀਡੀਓ ਵਿਚ ਟੋਅ ਟਰੱਕ ਡਰਾਈਵਰ ਦੀ ਆਵਾਜ਼ ਵੀ ਰਿਕਾਰਡ ਹੋਈ ਜੋ ਕਹਿੰਦਾ ਹੈ ਕਿ ਵਾਲ ਵਾਲ ਬਚ ਗਏ। ਪੁਲਿਸ ਅਫ਼ਸਰਾਂ ਨੇ ਤੁਰਤ ਜਾ ਕੇ ਟਰੱਕ ਡਰਾਈਵਰ ਨੂੰ ਦੇਖਿਆ ਜਿਸ ਨੂੰ ਜ਼ਿਆਦਾ ਸੱਟਾਂ ਨਹੀਂ ਸਨ ਵੱਜੀਆਂ। ਮੈਕਲਾਫ਼ਲਿਨ ਦਾ ਕਹਿਣਾ ਸੀ ਕਿ ਟਰੱਕ ਡਰਾਈਵਰ ਨੇ ਰਫ਼ਤਾਰ ਨਹੀਂ ਘਟਾਈ ਅਤੇ ਹਾਲਾਤ ਬੇਕਾਬੂ ਹੋ ਗਏ। ਦੱਸ ਦੇਈਏ ਕਿ ਦਲਵੀਰ ਸਿੰਘ ਝੱਟੂ ਨੂੰ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਹੇਠ ਛੇ ਮਹੀਨੇ ਦੀ ਕੰਡੀਸ਼ਨਲ ਸੈਂਟੈਂਸ, 90 ਦਿਨ ਘਰ ਵਿਚ ਨਜ਼ਰਬੰਦ ਰੱਖਣ ਅਤੇ 12 ਮਹੀਨੇ ਵਾਸਤੇ ਡਰਾਈਵਿੰਗ ’ਤੇ ਪਾਬੰਦੀ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਸ਼ਰਾਬ ਪੀਣ ਜਾਂ ਕੋਈ ਹੋਰ ਨਸ਼ਾ ਕਰਨ ਦੀ ਪਾਬੰਦੀ ਵੀ ਲਾਗੂ ਕੀਤੀ ਗਈ ਹੈ।

RELATED ARTICLES
- Advertisment -
Google search engine
Google search engine

Most Popular

Recent Comments