HomeCanadaਸਰੀ ਵਿਚ ਦਿਨ ਦਿਹਾੜੇ ਨੌਜਵਾਨ ਦਾ ਕਤਲ- ਗੋਂਦਾਰਾ-ਗੋਲਡੀ ਬਰਾੜ ਗੈਂਗ ਨੇ ਜਿੰਮੇਵਾਰੀ...

ਸਰੀ ਵਿਚ ਦਿਨ ਦਿਹਾੜੇ ਨੌਜਵਾਨ ਦਾ ਕਤਲ- ਗੋਂਦਾਰਾ-ਗੋਲਡੀ ਬਰਾੜ ਗੈਂਗ ਨੇ ਜਿੰਮੇਵਾਰੀ ਲਈ

ਸਰੀ (ਨਿਊਜ਼ ਡੈਸਕ)- ਬੀਤੇ ਦਿਨ ਬਾਦ ਦੁਪਹਿਰ ਸਰੀ ਦੇ 13049 76 ਐਵਨਿਊ ਵਿਖੇ ਸਥਿਤ ਆਫਿਸ ਬਿਲਡਿੰਗ  ਵਿੱਚ ਸ਼ੱਕੀ ਵਿਅਕਤੀਆਂ ਵਲੋਂ ਦਫਤਰ ਵਿਚ ਬੈਠੇ ਇਕ ਵਿਅਕਤੀ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਗੋਲੀਆਂ ਚਲਾਉਣ ਉਪਰੰਤ ਸੁਰੱਖਿਅਤ ਨਿਕਲ ਗਏ। ਸਰੀ ਪੁਲਿਸ ਨੂੰ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲਣ ਉਪਰੰਤ

ਜਦੋਂ ਪੁਲਿਸ ਦੀ ਟੀਮ ਪੁੱਜੀ ਤਾਂ ਉਕਤ ਬਿਲਡਿੰਗ ਵਿਚ ਸਥਿਤ ਦਫਤਰ ਵਿਚ ਇਕ ਵਿਅਕਤੀ ਬੁਰੀ ਤਰਾਂ ਜਖਮੀ ਹਾਲਤ ਵਿਚ ਮਿਲਿਆ। ਇਸਤੋਂ ਪਹਿਲਾਂ ਉਸਨੂੰ ਕੋਈ ਮੁਢਲੀ ਸਹਾਇਤਾ ਦਿੱਤੀ ਜਾਂਦੀ, ਉਸਦੇ ਮੌਕੇ ਤੇ ਹੀ ਮੌਤ ਹੋ ਗਈ।

ਪੁਲਿਸ ਨੇ ਇਸ ਘਟਨਾ ਵਿਚ ਮਾਰੇ ਗਏ ਵਿਅਕਤੀ ਦੀ ਕੋਈ ਪਛਾਣ ਨਹੀ ਦੱਸੀ ਪਰ ਇਹ ਕਿਹਾ ਹੈ ਕਿ ਇਸ ਸਮੇਂ ਕੋਈ ਸ਼ੱਕੀ ਹਿਰਾਸਤ ਵਿੱਚ ਨਹੀਂ ਲਿਆ ਗਿਆ। ਗੋਲੀਬਾਰੀ ਦਾ ਕਾਰਨ ਵੀ  ਅਜੇ ਸਪੱਸ਼ਟ ਨਹੀਂ ਹੈ। ਇਸ ਬਿਲਡਿੰਗ ਵਿਚ ਵਾਈਪੀਏ ਰੀਐਲਟੀ, ਇੰਸੋਰੈਂਸ, ਇਮੀਗ੍ਰੇਸ਼ਨ ਦੇ ਦਫਤਰ ਵਗੈਰਾ ਹਨ ਅਤੇ ਹੇਠਲੀ ਮੰਜ਼ਲ ਤੇ ਸਵਿਫਟ 1200 ਏਐਮ ਅਤੇ ਗੋਲਡ ਲੀਫ ਇੰਸੋਰੈਂਸ ਦਾ ਦਫਤਰ ਵੀ ਹੈ।

ਭਾਵੇਂਕਿ ਪੁਲਿਸ ਨੇ ਇਸ ਗੋਲੀਬਾਰੀ ਦੀ ਘਟਨਾ ਦੌਰਾਨ ਮਾਰੇ ਗਏ ਵਿਅਕਤੀ ਦੀ ਪਛਾਣ ਨਹੀ ਦੱਸੀ ਪਰ ਸੂਤਰਾਂ ਮੁਤਾਬਿਕ ਮਾਰਿਆ ਗਿਆ ਨੌਜਵਾਨ ਸਤਿਬੀਰ ਸਿੰਘ ਵੜਿੰਗ ਉਰਫ ਸੈਮ ਸੀ ਜੋ ਇਥੇ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰਦਾ ਸੀ। ਸੂਤਰਾਂ ਮੁਤਾਬਿਕ ਹਮਲਾਵਰ ਉਸਨੂੰ ਫੋਨ ਕਰਕੇ ਉਸਦੇ ਦਫਤਰ ਆਏ ਤੇ ਇਹ ਕਾਰਾ ਕਰਕੇ ਫਰਾਰ ਹੋ ਗਏ। ਇਸੇ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਇਕ ਪੋਸਟ ਵਿਚ ਗੋਂਦਾਰਾ-ਗੋਲਡੀ ਬਰਾੜ ਗੈਂਗ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਹੈ। ਸੂਤਰਾਂ ਮੁਤਾਬਿਕ ਮਾਰਿਆ ਗਿਆ ਨੌਜਵਾਨ ਸੈਮ ਭਾਰਤ ਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਕੂਲ ਸਮੇਂ ਦਾ ਮਿੱਤਰ ਸੀ। ਉਹ ਭਾਵੇਂਕਿ ਬਿਸ਼ਨੋਈ ਦੇ ਕਿਸੇ ਨੈਟਵਰਕ ਨਾਲ ਸਬੰਧਿਤ ਸੀ ਜਾਂ ਨਹੀ ਪਰ ਇਹ ਜ਼ਰੂਰ ਹੈ ਕਿ ਲਾਰੈਂਸ ਬਿਸ਼ਨੋਈ ਨੇ ਇਕ ਗੱਲਬਾਤ ਦੌਰਾਨ ਉਸਨੂੰ ਇਕ ਚੰਗਾ ਮਿੱਤਰ ਦੱਸਿਆ ਸੀ।ਸ਼ੋਸਲ ਮੀਡੀਆ ਪੋਸਟ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਨੌਜਵਾਨ ਕਿਸੇ ਗੈਂਗਵਾਰ ਦਾ ਸ਼ਿਕਾਰ ਬਣਿਆ ਹੋ ਸਕਦਾ ਹੈ।

RELATED ARTICLES
- Advertisment -
Google search engine
Google search engine

Most Popular

Recent Comments