HomeUncategorizedਮੈਕਸੀਕੋ ਦੇ ਪ੍ਰਸਿੱਧ ਪਿਰਾਮਿਡ ‘ਤੇ ਅੰਨ੍ਹੇਵਾਹ ਗੋਲੀਬਾਰੀ, ਇੱਕ ਕੈਨੇਡੀਅਨ ਦੀ ਮੌਤ

ਮੈਕਸੀਕੋ ਦੇ ਪ੍ਰਸਿੱਧ ਪਿਰਾਮਿਡ ‘ਤੇ ਅੰਨ੍ਹੇਵਾਹ ਗੋਲੀਬਾਰੀ, ਇੱਕ ਕੈਨੇਡੀਅਨ ਦੀ ਮੌਤ

ਮੈਕਸੀਕੋ ਦੇ ਮਸ਼ਹੂਰ ਟੀਓਟੀਵਾਕਨ ਪਿਰਾਮਿਡ (Teotihuacán pyramids) ‘ਤੇ ਸੋਮਵਾਰ ਨੂੰ ਇਕ ਹਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਇਕ ਕੈਨੇਡੀਅਨ ਔਰਤ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਵੀ ਇੱਕ ਕੈਨੇਡੀਅਨ ਸ਼ਾਮਲ ਹੈ।

ਬਾਅਦ ਵਿੱਚ ਉਸ ਹਮਲਾਵਰ ਨੇ ਆਪਣੇ ਆਪ ਨੂੰ ਵੀ ਮਾਰ ਲਿਆ। ਇਹ ਘਟਨਾ ਇਸ ਮਸ਼ਹੂਰ ਟੂਰਿਸਟ ਸਥਾਨ ਲਈ ਵੱਡਾ ਝਟਕਾ ਮੰਨੀ ਜਾ ਰਹੀ ਹੈ।

ਸਥਾਨਕ ਮੀਡੀਆ ਦੀ ਵੀਡੀਓ ਵਿੱਚ ਦਿਖਾਇਆ ਗਿਆ ਕਿ ਇੱਕ ਹਥਿਆਰਬੰਦ ਵਿਅਕਤੀ ਪਿਰਾਮਿਡ ਦੇ ਉੱਪਰੋਂ ਗੋਲੀਆਂ ਚਲਾ ਰਿਹਾ ਸੀ। ਇਹ ਪਿਰਾਮਿਡ ਮੈਕਸੀਕੋ ਸਿਟੀ ਦੇ ਨੇੜੇ ਸਟੇਟ ਔਫ਼ ਮੈਕਸੀਕੋ ਵਿੱਚ ਸਥਿਤ ਹਨ।

ਮੈਕਸੀਕੋ ਸੂਬੇ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਦੱਸਿਆ ਕਿ ਜਖ਼ਮੀ ਕੈਨੇਡੀਅਨ ਦਾ ਨਾਮ ਫੈਲੀਸ਼ੀਆ ਲੀ ਹੈ, ਜਿਸ ਦੀ ਉਮਰ 26 ਸਾਲ ਹੈ। ਹੋਰ ਜਖ਼ਮੀਆਂ ਵਿੱਚ 6 ਸਾਲ ਦਾ ਇੱਕ ਕੋਲੰਬੀਅਨ ਬੱਚਾ, 37 ਅਤੇ 22 ਸਾਲ ਦੇ ਦੋ ਹੋਰ ਕੋਲੰਬੀਅਨ ਵਿਅਕਤੀ, 55 ਸਾਲ ਦਾ ਇੱਕ ਡੱਚ ਨਾਗਰਿਕ ਅਤੇ 42 ਸਾਲ ਦਾ ਇੱਕ ਰੂਸੀ ਵਿਅਕਤੀ ਸ਼ਾਮਲ ਹਨ।

ਜਿਸ ਕੈਨੇਡੀਅਨ ਔਰਤ ਦੀ ਮੌਤ ਹੋਈ, ਉਸਦਾ ਨਾਮ ਜਾਰੀ ਨਹੀਂ ਕੀਤਾ ਗਿਆ।

ਬਾਅਦ ਵਿੱਚ ਦ ਅਸੋਸੀਏਟੇਡ ਪ੍ਰੈੱਸ ਨੇ ਰਿਪੋਰਟ ਕੀਤਾ ਕਿ ਕੁੱਲ ਜਖ਼ਮੀਆਂ ਦੀ ਗਿਣਤੀ ਘੱਟੋ-ਘੱਟ 13 ਹੋ ਗਈ ਹੈ, ਜਿਨ੍ਹਾਂ ਵਿੱਚ ਛੇ ਅਮਰੀਕੀ ਅਤੇ ਦੋ ਬ੍ਰਾਜ਼ੀਲੀ ਵੀ ਸ਼ਾਮਲ ਹਨ। ਸਥਾਨਕ ਸਰਕਾਰ ਦੇ ਮੁਤਾਬਕ, ਸੱਤ ਲੋਕ ਗੋਲੀਆਂ ਨਾਲ ਜਖ਼ਮੀ ਹੋਏ ਹਨ।

ਜਦੋਂ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਤਾਂ ਓਨਟੇਰਿਓ ਦੇ ਡੈਨੀਅਲ ਐਡਵਰਡਜ਼ ਅਤੇ ਉਹਨਾਂ ਦੀ ਪਤਨੀ ਵੀ ਉਸ ਸਮੇਂ ਥਾਂ ’ਤੇ ਮੌਜੂਦ ਸਨ। ਉਹ ਹਮਲਾਵਰ ਦੇ ਕੋਲ ਵਾਲੇ ਪਿਰਾਮਿਡ ਦੇ ਉੱਪਰ ਤੋਂ ਕੁਝ ਮਿੰਟ ਪਹਿਲਾਂ ਹੀ ਹੇਠਾਂ ਉਤਰੇ ਸਨ।

ਐਡਵਰਡਜ਼ ਨੇ ਦੱਸਿਆ ਕਿ ਉਹਨਾਂ ਨੇ ਅਚਾਨਕ ਲੋਕਾਂ ਨੂੰ ਚੀਖਦੇ ਸੁਣਿਆ ਅਤੇ ਜਦੋਂ ਉਹਨਾਂ ਨੇ ਉੱਪਰ ਵੇਖਿਆ ਤਾਂ ਹਮਲਾਵਰ ਨੇ ਬੰਦੂਕ ਅਸਮਾਨ ਵੱਲ ਤਾਣੀ ਹੋਈ ਸੀ। ਉਹਨਾਂ ਦੱਸਿਆ ਕਿ ਬਹੁਤ ਸਾਰੇ ਲੋਕ ਡਰ ਕੇ ਪਿਰਾਮਿਡ ਦੀਆਂ ਢਲਾਣ ਅਤੇ ਪੌੜੀਆਂ ਤੋਂ ਤੇਜ਼ੀ ਨਾਲ ਹੇਠਾਂ ਭੱਜਣ ਲੱਗ ਪਏ। ਉਹਨਾਂ ਦੇ ਟੂਰ ਗਾਈਡ ਨੇ ਉਹਨਾਂ ਨੂੰ ਕਿਹਾ, ਦੌੜੋ

ਸਥਾਨਕ ਅਧਿਕਾਰੀਆਂ ਅਨੁਸਾਰ ਹਮਲਾਵਰ ਦਾ ਨਾਮ ਜੂਲਿਓ ਸੀਜ਼ਰ ਜੈਸੋ ਰਾਮੀਰੇਜ਼ ਸੀ, ਜੋ ਮੈਕਸੀਕੋ ਦਾ ਨਾਗਰਿਕ ਸੀ, ਪਰ ਇਸ ਤੋਂ ਵੱਧ ਜਾਣਕਾਰੀ ਨਹੀਂ ਦਿੱਤੀ ਗਈ।

ਅਧਿਕਾਰੀਆਂ ਨੇ ਕਿਹਾ ਕਿ ਹੁਣ ਸਥਿਤੀ ਕਾਬੂ ਵਿੱਚ ਹੈ ਅਤੇ ਜਾਂਚ ਜਾਰੀ ਹੈ।

ਮੈਕਸੀਕੋ 2026 ਵਿੱਚ ਹੋਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜਿਸ ਵਿੱਚ ਅਮਰੀਕਾ ਅਤੇ ਕੈਨੇਡਾ ਵੀ ਸ਼ਾਮਲ ਹਨ। ਵਿਸ਼ਵ ਕੱਪ ਕਰਕੇ ਲੱਖਾਂ ਵਿਦੇਸ਼ੀ ਸੈਲਾਨੀਆਂ ਦੇ ਆਉਣ ਦਾ ਅਨੁਮਾਨ ਹੈ ਇਸ ਕਾਰਨ ਅਹਿਮ ਟੂਰਿਸਟ ਅਤੇ ਸੱਭਿਆਚਾਰਕ ਟਿਕਾਣਿਆਂ ‘ਤੇ ਸੁਰੱਖਿਆ ਨੂੰ ਲੈ ਕੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।

ਪੁਰਾਤਨ ਸ਼ਹਿਰ ਟੀਓਟੀਵਾਕਨ ਮੈਸੋਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਸੀ ਅਤੇ ਅੱਜ ਵੀ ਮੈਕਸੀਕੋ ਦੇ ਸਭ ਤੋਂ ਪ੍ਰਸਿੱਧ ਟੂਰਿਸਟ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਪਿਛਲੇ ਸਾਲ ਲਗਭਗ 1.8 ਮਿਲੀਅਨ ਸੈਲਾਨੀ ਆਏ ਸਨ।

 

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਨੇ X ‘ਤੇ ਇੱਕ ਬਿਆਨ (ਨਵੀਂ ਵਿੰਡੋ) ਜਾਰੀ ਕਰਦਿਆਂ ਕੈਨੇਡੀਅਨ ਪੀੜਤਾਂ ਦੇ ਪਰਿਵਾਰਾਂ ਨੂੰ ਸੰਵੇਦਨਾਵਾਂ ਭੇਜੀਆਂ ਅਤੇ ਕਿਹਾ ਕਿ ਸਰਕਾਰ ਮਦਦ ਲਈ ਸੰਪਰਕ ਵਿੱਚ ਹੈ।

ਮੈਕਸੀਕੋ ਵਿੱਚ ਕੈਨੇਡਾ ਦੇ ਰਾਜਦੂਤ ਕੈਮਰੌਨ ਮੈਕੇਅ ਨੇ ਵੀ X ‘ਤੇ ਇੱਕ ਬਿਆਨ (ਨਵੀਂ ਵਿੰਡੋ) ਜਾਰੀ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੌਮ ਨੇ X ‘ਤੇ ਕਿਹਾ (ਨਵੀਂ ਵਿੰਡੋ) ਕਿ ਉਹ ਇਸ ਘਟਨਾ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਕੈਨੇਡੀਅਨ ਦੂਤਾਵਾਸ ਨਾਲ ਸੰਪਰਕ ਵਿੱਚ ਹਨ।

ਮੈਕਸੀਕੋ 2026 ਵਿੱਚ ਹੋਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜਿਸ ਵਿੱਚ ਅਮਰੀਕਾ ਅਤੇ ਕੈਨੇਡਾ ਵੀ ਸ਼ਾਮਲ ਹਨ। ਵਿਸ਼ਵ ਕੱਪ ਕਰਕੇ ਲੱਖਾਂ ਵਿਦੇਸ਼ੀ ਸੈਲਾਨੀਆਂ ਦੇ ਆਉਣ ਦਾ ਅਨੁਮਾਨ ਹੈ ਇਸ ਕਾਰਨ ਅਹਿਮ ਟੂਰਿਸਟ ਅਤੇ ਸੱਭਿਆਚਾਰਕ ਟਿਕਾਣਿਆਂ ‘ਤੇ ਸੁਰੱਖਿਆ ਨੂੰ ਲੈ ਕੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।

ਪੁਰਾਤਨ ਸ਼ਹਿਰ ਟੀਓਟੀਵਾਕਨ ਮੈਸੋਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਸੀ ਅਤੇ ਅੱਜ ਵੀ ਮੈਕਸੀਕੋ ਦੇ ਸਭ ਤੋਂ ਪ੍ਰਸਿੱਧ ਟੂਰਿਸਟ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਪਿਛਲੇ ਸਾਲ ਲਗਭਗ 1.8 ਮਿਲੀਅਨ ਸੈਲਾਨੀ ਆਏ ਸਨ।

ਥੌਮਸਨ ਰੋਏਟਰਜ਼ – ਸੀਬੀਸੀ ਨਿਊਜ਼

RELATED ARTICLES
- Advertisment -
Google search engine
Google search engine

Most Popular

Recent Comments