Home Canada ਪਟਿਆਲਾ ਵਿਖੇ ਸ਼ਿਵ ਮਹਾਪੁਰਾਣ ਕਥਾ ਦਾ ਆਯੋਜਨ

ਪਟਿਆਲਾ ਵਿਖੇ ਸ਼ਿਵ ਮਹਾਪੁਰਾਣ ਕਥਾ ਦਾ ਆਯੋਜਨ

0

ਪਟਿਆਲਾ – ਰਿਣਮੁਕਤੇਸ਼ਵਰ ਮਹਾਦੇਵ ਮੰਦਰ ਪਟਿਆਲਾ ਵਿਖੇ ਦਿਵਿਆ ਸ਼ਿਵ ਮਹਾਪੁਰਾਣ ਕਥਾ ਦਾ ਭਵਿਆ ਆਯੋਜਨ ਕੀਤਾ ਜਾ ਰਿਹਾ ਹੈ। ਇਸ ਆਧਿਆਤਮਿਕ ਸਮਾਗਮ ਵਿੱਚ ਹਰਿਦਾਸੀਆ ਵੈਸ਼ਣਵ ਸੰਪਰਦਾਇ ਦੇ ਪ੍ਰਸਿੱਧ ਕਥਾ ਵਿਆਸ ਪੂਜਯ ਪੰਕਜ ਜੀ ਮਹਾਰਾਜ ਸੰਗਤਾਂ ਨੂੰ ਕਥਾ ਦਾ ਅੰਮ੍ਰਿਤਮਈ ਰਸ ਪਾਨ ਕਰਵਾ ਰਹੇ ਹਨ।

ਪੂਜਯ ਪੰਕਜ ਜੀ ਮਹਾਰਾਜ ਸ਼੍ਰੀਮਦ ਭਾਗਵਤ ਕਥਾ, ਸ਼੍ਰੀ ਰਾਮ ਕਥਾ, ਸ਼ਿਵ ਪੁਰਾਣ ਅਤੇ ਸ਼੍ਰੀਮਦ ਦੇਵੀ ਭਾਗਵਤ ਕਥਾ ਦੇ

 ਰਸਿਕ ਪ੍ਰਵਚਨਕਾਰ ਵਜੋਂ ਪ੍ਰਸਿੱਧ ਹਨ। ਕਥਾ ਦੌਰਾਨ ਭਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਜਾ ਰਹੀ ਹੈ ਅਤੇ ਧਾਰਮਿਕ ਮਾਹੌਲ ਭਗਤੀ ਰੰਗ ਵਿੱਚ ਰੰਗਿਆ ਹੋਇਆ ਹੈ।

ਸਮਾਗਮ ਦੌਰਾਨ “ਸ਼੍ਰੀ ਕੁੰਜ ਬਿਹਾਰੀ”, “ਜੈ ਸ਼੍ਰੀ ਹਰਿਦਾਸ” ਅਤੇ “ਜੈ ਸ਼੍ਰੀ ਕ੍ਰਿਸ਼ਨ” ਦੇ ਜੈਕਾਰਿਆਂ ਨਾਲ ਮੰਦਰ ਪਰਿਸਰ ਗੂੰਜ ਉਠਿਆ। ਕਥਾ ਵਿੱਚ ਭਗਤਾਂ ਨੂੰ ਭਗਤੀ, ਧਰਮ ਅਤੇ ਸਨਾਤਨ ਸੰਸਕਾਰਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।

ਧਾਰਮਿਕ ਆਯੋਜਕਾਂ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਕਥਾ ਸਰਵਣ ਕਰਨ ਦੀ ਅਪੀਲ ਕੀਤੀ ਹੈ।

Exit mobile version